ਸਿੰਘਸਥ: ਇਕ ਅਖਾੜਾ ਅਜਿਹਾ ਜਿੱਥੇ ਪਹਿਲਵਾਨੀ ਦੀ ਹੁੰਦੀ ਹੈ ਪੂਜਾ (ਤਸਵੀਰਾਂ)

04/29/2016 11:03:34 AM

ਉਜੈਨ— ਸਿੰਘਸਥ ਦਾ ਨਾਂ ਆਉਂਦੇ ਹੀ ਅਧਿਆਤਮਕਤਾ ਦਾ ਅਹਿਸਾਸ ਹੁੰਦਾ ਹੈ ਪਰ ਇੱਥੇ  ਸੰਤਾਂ ਦਾ ਇਕ ਅਜਿਹਾ ਅਖਾੜਾ ਵੀ ਹੈ, ਜਿੱਥੇ ਪਹਿਲਵਾਨੀ ਵੀ ਪੂਜਾ ਹੈ। ਸ਼੍ਰੀ ਪੰਚ ਰਾਮਾਨੰਦੀਯ ਨਿਰਵਾਨੀ ਅਣੀ ਅਖਾੜੇ ਦੇ ਕੁਝ ਮਹੰਤ ਕੁਸ਼ਤੀ ''ਚ ਦਰਜਨਾਂ ਤਮਗੇ ਜਿੱਤ ਚੁੱਕੇ ਹਨ, ਜਦੋਂ ਕਿ ਕਈ ਕੌਮਾਂਤਰੀ ਪਛਾਣ ਬਣਾਉਣ ਲਈ ਦਾਅ ਅਜਮਾ ਰਹੇ ਹਨ। ਮੰਗਲਨਾਥ ਜੋਨ ''ਚ ਅਣੀ ਅਖਾੜੇ ਦਾ ਕੈਂਪ ਬਣਿਆ ਹੋਇਆ ਹੈ। ਇੱਥੇ ਕਰੀਬ ਡੇਢ ਹਜ਼ਾਰ ਸਾਧੂ ਰਹਿ ਰਹੇ ਹਨ। ਇਨ੍ਹਾਂ ''ਚ 300 ਪਹਿਲਵਾਨ ਹਨ। ਇਹ ਸਾਰੇ ਸਵੇਰੇ ਤਿੰਨ ਵਜੇ ਉੱਠਦੇ ਹਨ। ਰੋਜ਼ਾਨਾ 10 ਕਿਲੋਮੀਟਰ ਦੌੜਦੇ ਹਨ। ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਦਾਅ-ਪੇਚ ਦਾ ਖੇਡ। ਸੂਰਜ ਨਕਲਣ ਦੇ ਨਾਲ ਇਨ੍ਹਾਂ ਦੀ ਜ਼ਿੰਦਗੀ ਬਦਲਣ ਲੱਗਦੀ ਹੈ। ਸਭ ਤੋਂ ਪਹਿਲਾਂ ਸੂਰਜ ਪ੍ਰਣਾਮ ਕਰਦੇ ਹਨ, ਫਿਰ ਨਿਯਮਿਤ ਸਾਧਨਾ। ਦੁਪਹਿਰ ਨੂੰ ਥੋੜ੍ਹਾ ਆਰਾਮ। ਇਕ ਵਾਰ ਫਿਰ ਕਸਰਤ ਅਤੇ ਸਾਧਨਾ ਸ਼ੁਰੂ ਹੋ ਜਾਂਦੀ ਹੈ।
ਇਸ ਅਖਾੜੇ ''ਚ ਜੋ ਦੀਕਸ਼ਾ ਲੈਂਦਾ ਹੈ, ਉਸ ਨੂੰ ਕਸਰਤ ਕਰਨਾ ਜ਼ਰੂਰੀ ਹੁੰਦਾ ਹੈ। ਬਿਹਾਰ ਕੇਸਰੀ ਰਹਿ ਚੁੱਕੇ ਮਹੰਤ ਰਾਜੇਸ਼ਦਾਸ ਨੂੰ ਕੈਂਪ ਦੇ ਸਾਰੇ ਸੰਤ ਪਹਿਲਵਾਨ ਦੇ ਨਾਂ ਨਾਲ ਜਾਣਦੇ ਹਨ। ਉਹ ਕਹਿੰਦੇ ਹਨ,''''ਮੈਂ ਰੋਜ਼ 10 ਕਿਲੋਮੀਟਰ ਦੌੜਦਾ ਹਾਂ। 250 ਗ੍ਰਾਮ ਬਾਦਾਮ ਖਾਂਦਾ ਹਾਂ ਅਤੇ 5 ਲੀਟਰ ਦੁੱਧ ਪੀਂਦਾ ਹੈ। ਸਵੇਰੇ-ਸ਼ਾਮ ਹਨੂੰਮਾਨ ਚਾਲੀਸਾ ਦਾ ਪਾਠ ਅਤੇ ਤਪ-ਸਾਧਨਾ ਕਰਦਾ ਹਾਂ।'''' ਉੱਥੇ ਹੀ ਮਹੰਤ ਬਾਬਾ ਸੁਮੰਤਦਾਸ ਸਵੇਰੇ ਦੌੜਨ ਤੋਂ ਬਾਅਦ ਇਕ ਹਜ਼ਾਰ ਦੰਡ-ਬੈਠਕ ਲਗਾਉਂਦੇ ਹਨ। 500 ਡੰਬਲ ਕਰਦੇ ਹਨ। ਉਨ੍ਹਾਂ ਨੇ ਕਿਹਾ,''''ਸਾਡੇ ਅਖਾੜੇ ਦੇ ਪਹਿਲਵਾਨ ਕੁਸ਼ਤੀ ''ਚ ਕੌਮਾਂਤਰੀ ਪਛਾਣ ਬਣਾਉਣਾ ਚਾਹੁੰਦੇ ਹਨ।''''

Disha

This news is News Editor Disha