SIM-Swap ਯਾਨੀ ਕਿ ਪੂਰਾ ਬੈਂਕ ਖਾਤਾ ਮਿੰਟਾਂ ''ਚ ਖਾਲੀ, ਜਾਣੋ ਬਚਣ ਦਾ ਤਰੀਕਾ

05/13/2019 1:08:52 PM

ਨਵੀਂ ਦਿੱਲੀ — ਸਮਾਰਟ ਫੋਨ 'ਤੇ ਸਾਡੀ ਨਿਰਭਰਤਾ ਬੇਸ਼ੱਕ ਸਾਡੇ ਕੰਮਾਂ ਨੂੰ ਆਸਾਨ ਬਣਾ ਰਹੀ ਹੈ ਪਰ ਇਸ ਦੇ ਨਾਲ ਹੀ ਉਨੇ ਹੀ ਜੋਖਮ ਵੀ ਪੈਦਾ ਕਰ ਰਹੀ ਹੈ। ਸਾਡੇ ਸਮਾਰਟ ਫੋਨ ਵਿਚ ਅਜਿਹੀਆਂ ਬਹੁਤ ਸਾਰੀਆਂ ਜਾਣਕਾਰੀਆਂ ਮੌਜੂਦ ਹੁੰਦੀਆਂ ਹਨ ਜਿਹੜੀਆਂ ਕਿ ਕਿਸੇ ਦੂਸਰੇ ਦੇ ਹੱਥ ਲੱਗਣ ਤੋਂ ਬਾਅਦ ਸਾਨੂੰ ਵਿੱਤੀ ਅਤੇ ਨਿੱਜੀ ਨੁਕਸਾਨ ਪਹੁੰਚਾਉਣ ਲਈ ਕਾਫੀ ਹੋਣ। ਹੁਣ ਜੇਕਰ ਤੁਸੀਂਂ ਸਿਮ ਕਲੋਨਿੰਗ ਜਾਂ ਸਿਮ ਸਵੈਪਿੰਗ ਦੇ ਬਾਰੇ 'ਚ ਨਹੀਂ ਜਾਣਦੇ ਹੋ ਤਾਂ ਤੁਹਾਨੂੰ ਇਹ ਖਬਰ ਜ਼ਰੂਰ ਪੜਣੀ ਚਾਹੀਦੀ ਹੈ। 

ਕੀ ਹੁੰਦੀ ਹੈ ਸਿਮ ਸਵੈਪਿੰਗ

ਸਿਮ ਸਵੈਪਿੰਗ ਜਾਂ ਸਿਮ ਕਲੋਨਿੰਗ ਇਕ ਅਜਿਹੀ ਤਕਨੀਕ ਹੈ ਜਿਸ ਦੇ ਜ਼ਰੀਏ ਸਾਈਬਰ ਕ੍ਰਾਈਮ ਨੂੰ ਅਸਾਨੀ ਨਾਲ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਦੇ ਜ਼ਰੀਏ ਫਰਾਡ ਕਰਨ ਵਾਲਾ ਵਿਅਕਤੀ ਤੁਹਾਡੇ ਸਿਮ ਦਾ ਡੁਪਲੀਕੇਟ ਤਿਆਰ ਕਰ ਲੈਂਦਾ ਹੈ। ਅਸਾਨ ਸ਼ਬਦਾਂ ਵਿਚ ਸਿਮ ਸਵੈਪ ਦਾ ਮਤਲਬ ਹੈ ਸਿਮ ਐਕਸਚੇਂਜ। ਇਸ ਵਿਚ ਤੁਹਾਡੇ ਫੋਨ ਨੰਬਰ ਤੋਂ ਇਕ ਨਵੇਂ ਸਿਮ ਦਾ ਰਜਿਸਟ੍ਰੇਸ਼ਨ ਕਰਵਾ ਲਿਆ ਜਾਂਦਾ ਹੈ। ਇਸ ਪ੍ਰਕਿਰਿਆ ਤੋਂ ਬਾਅਦ ਤੁਹਾਡਾ ਸਿਮ ਬੰਦ ਹੋ ਜਾਂਦਾ ਹੈ। ਫਿਰ ਤੁਹਾਡੇ ਨੰਬਰ 'ਤੇ ਰਜਿਸਟਰਡ ਹੋਏ ਦੂਜੇ ਨੰਬਰ 'ਤੇ ਆਉਣ ਵਾਲੇ ਓ.ਟੀ.ਪੀ. ਦਾ ਇਸਤੇਮਾਲ ਕੋਈ ਵੀ ਅਸਾਨੀ ਨਾਲ ਕਰ ਸਕਦਾ ਹੈ। ਇਸ ਦੇ ਜ਼ਰੀਏ ਤੁਹਾਡਾ ਪੂਰਾ ਬੈਂਕ ਖਾਤਾ ਖਾਲੀ ਕੀਤਾ ਜਾ ਸਕਦਾ ਹੈ। 

ਸਿਮ ਸਵੈਪਿੰਗ ਤੋਂ ਕਿਵੇਂ ਬਚੀਏ ਸਕਦੇ ਹਾਂ

- ਜੇਕਰ ਤੁਹਾਡੇ ਸਿਮ 'ਤੇ ਨੈੱਟਵਰਕ ਕਨੈਕਟੀਵਿਟੀ ਬਿਹਤਰ ਨਹੀਂ ਆ ਰਹੀ ਅਤੇ ਨਾ ਹੀ ਫੋਨ 'ਤੇ ਕੋਈ ਫੋਨ ਕਾਲ ਜਾਂ ਕੋਈ ਅਲਰਟ ਆ ਰਿਹਾ ਹੈ ਤਾਂ ਤੁਰੰਤ ਇਸ ਦੀ ਸ਼ਿਕਾਇਤ ਆਪਣੇ ਮੋਬਾਇਲ ਆਪਰੇਟਰ ਨੂੰ ਕਰੋ।
- ਆਪਣੇ ਮੋਬਾਇਲ ਨੰਬਰ ਨੂੰ ਭੁੱਲ ਕੇ ਵੀ ਸੋਸ਼ਲ ਮੀਡੀਆ 'ਤੇ ਸਾਂਝਾ ਨਾ ਕਰੋ। ਜੇਕਰ ਤੁਹਾਨੂੰ ਆਪਣੇ ਨੰਬਰ 'ਤੇ ਸਿਮ ਸਵੈਪਿੰਗ ਦਾ ਸ਼ੱਕ ਹੈ ਤਾਂ ਤੁਰੰਤ ਇਸ ਦੀ ਸ਼ਿਕਾਇਤ ਲਈ ਆਪਣੇ ਮੋਬਾਇਲ ਆਪਰੇਟਰਸ ਨਾਲ ਸੰਪਰਕ ਕਰੋ।
- ਜੇਕਰ ਅਚਾਨਕ ਤੁਹਾਡੇ ਮੋਬਾਇਲ ਫੋਨ 'ਤੇ ਬਹੁਤ ਸਾਰੀਆਂ ਅਣਪਛਾਤੀਆਂ ਫੋਨ ਕਾਲਸ ਆ ਰਹੀਆਂ ਹਨ ਤਾਂ ਅਜਿਹੀ ਸਥਿਤੀ ਵਿਚ ਆਪਣਾ ਫੋਨ ਸਵਿੱਚ ਆਫ ਨਾ ਕਰੋ। ਅਜਿਹੀਆਂ ਕਾਲਸ ਇਸ ਲਈ ਕੀਤੀਆਂ ਜਾਂਦੀਆਂ ਹਨ ਤਾਂ ਜੋ ਤੁਸੀਂ ਪਰੇਸ਼ਾਨ ਹੋ ਕੇ ਆਪਣਾ ਫੋਨ ਬੰਦ ਕਰ ਦਿਓ ਅਤੇ ਆਪਣੇ ਨੈੱਟਵਰਕ ਨਾਲ ਹੋ ਰਹੀ ਗੜਬੜੀ ਨੂੰ ਨਾ ਦੇਖ ਸਕੋ। 
- ਤੁਸੀਂ ਆਪਣੀਆਂ ਬੈਂਕ ਸਟੇਟਮੈਂਟ ਅਤੇ ਆਨਲਾਈਨ ਬੈਂਕਿੰਗ ਲੈਣ-ਦੇਣ ਇਤਿਹਾਸ ਦੀ ਬਕਾਇਦਾ ਜਾਂਚ ਕਰਦੇ ਰਹੋ ਤਾਂ ਜੋ ਤੁਸੀਂ ਕਿਸੇ ਵੀ ਸਮੱਸਿਆ ਜਾਂ ਅਨਿਯਮਿਤਤਾ ਦੀ ਪਛਾਣ ਕਰ ਸਕੋ। ਤੁਸੀਂ ਆਪਣੇ ਬੈਂਕ ਦੀ ਅਧਿਕਾਰਕ ਵੈਬਸਾਈਟ 'ਤੇ ਸੇਫ ਬੈਂਕਿੰਗ ਸੈਕਸ਼ਨ ਨਾਲ ਸੰਪਰਕ 'ਚ ਰਹੋ। ਇਸ ਦੇ ਨਾਲ ਹੀ ਤੁਹਾਨੂੰ ਚੌਕੰਣੇ ਵੀ ਰਹਿਣਾ ਹੋਵੇਗਾ ਤਾਂ ਹੀ ਤੁਸੀਂ ਆਪਣੀ ਮਿਹਨਤ ਦੀ ਕਮਾਈ ਨੂੰ ਬਚਾ ਕੇ ਰੱਖ ਸਕੋਗੇ।