ਦੁੱਗਣਾ ਇੰਕਰੀਮੈਂਟ, 1 ਸਾਲ ਦੀ ਜਣੇਪਾ ਛੁੱਟੀ, ਇਹ ਸੂਬਾ ਜ਼ਿਆਦਾ ਬੱਚੇ ਪੈਦਾ ਕਰਨ 'ਤੇ ਔਰਤਾਂ ਨੂੰ ਦੇਵੇਗਾ ਤੋਹਫ਼ਾ

01/17/2023 10:06:21 AM

ਗੰਗਟੋਕ (ਭਾਸ਼ਾ)- ਸਿੱਕਮ 'ਚ ਸਰਕਾਰ ਜ਼ਿਆਦਾ ਬੱਚੇ ਪੈਦਾ ਕਰਨ ਵਾਲਿਆਂ ਨੂੰ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੀ ਹੈ। ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਵੱਧ ਬੱਚੇ ਪੈਦਾ ਕਰਨ ਨੂੰ ਲੈ ਕੇ ਜਾਤੀ ਭਾਈਚਾਰਿਆਂ ਦੇ ਲੋਕਾਂ ਲਈ ਵੱਖ-ਵੱਖ ਪ੍ਰੋਤਸਾਹਨ ਦੇਣ ਦਾ ਐਲਾਨ ਕੀਤਾ। ਤਮਾਂਗ ਨੇ ਕਿਹਾ ਕਿ ਸਾਨੂੰ ਔਰਤਾਂ ਸਮੇਤ ਸਥਾਨਕ ਲੋਕਾਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਕੇ ਘੱਟ ਹੁੰਦੀ ਪ੍ਰਜਣਨ ਦਰ ਨੂੰ ਰੋਕਣ ਦੀ ਲੋੜ ਹੈ। ਸਿੱਕਮ ਭਾਰਤ ਦਾ ਪਹਿਲਾ ਅਜਿਹਾ ਸੂਬਾ ਹੈ, ਜਿਸ ਨੇ ਇਸ ਤਰ੍ਹਾਂ ਦੀ ਯੋਜਨਾ ਲਾਗੂ ਕੀਤੀ ਹੈ।

ਇਹ ਵੀ ਪੜ੍ਹੋ- ਮੱਧ ਪ੍ਰਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੱਥ 'ਡੋਨੇਟ', 18 ਸਾਲਾ ਕੁੜੀ ਲਈ ਖੁੱਲ੍ਹੇਗੀ ਜ਼ਿੰਦਗੀ ਦੀ ਨਵੀਂ ਰਾਹ

ਆਈ.ਵੀ.ਐੱਫ. ਲਈ ਮਿਲਣਗੇ 3 ਲੱਖ ਰੁਪਏ

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿੱਕਮ ਦੇ ਹਸਪਤਾਲਾਂ ’ਚ ਆਈ.ਵੀ.ਐੱਫ. (ਇਨ ਵਿਟਰੋ ਫਰਟੀਲਾਈਜ਼ੇਸ਼ਨ) ਸਹੂਲਤ ਸ਼ੁਰੂ ਕੀਤੀ ਹੈ ਤਾਂ ਕਿ ਕੁਦਰਤੀ ਤੌਰ ’ਤੇ ਗਰਭ ਧਾਰਨ ਵਿਚ ਸਮੱਸਿਆ ਹੋਣ ’ਤੇ ਔਰਤਾਂ ਨੂੰ ਇਸਦੇ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਰਾਹੀਂ ਬੱਚੇ ਪੈਦਾ ਕਰਨ ਵਾਲੀਆਂ ਸਾਰੀਆਂ ਮਾਵਾਂ ਨੂੰ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਆਈ. ਵੀ. ਐੱਫ. ਸਹੂਲਤ ਨਾਲ ਹੁਣ ਤੱਕ 38 ਔਰਤਾਂ ਗਰਭਧਾਰਨ ਕਰ ਚੁੱਕੀਆਂ ਹਨ ਅਤੇ ਉਨ੍ਹਾਂ ਵਿਚੋਂ ਕੁਝ ਮਾਂ ਵੀ ਬਣ ਚੁੱਕੀਆਂ ਹਨ।

ਇਹ ਵੀ ਪੜ੍ਹੋ-  J&K: ਫ਼ਰਿਸ਼ਤਾ ਬਣ ਕੇ ਆਏ ਫ਼ੌਜੀ ਜਵਾਨ, ਮੌਤ ਦੇ ਮੂੰਹ 'ਚੋਂ 172 ਮਜ਼ਦੂਰਾਂ ਨੂੰ ਖਿੱਚ ਲਿਆਏ

ਬੱਚਾ ਪੈਦਾ ਹੋਣ 'ਤੇ ਮਿਲੇਗਾ ਇੰਕਰੀਮੈਂਟ

ਤਮਾਂਗ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਸੇਵਾ ’ਚ 365 ਦਿਨਾਂ ਦੀ ਜਣੇਪਾ ਛੁੱਟੀ ਅਤੇ ਪੁਰਸ਼ ਕਰਮਚਾਰੀਆਂ ਨੂੰ 30 ਦਿਨਾਂ ਦੀ ਪੇਟਰਨਿਟੀ ਲੀਵ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਮਹਿਲਾ ਮੁਲਾਜ਼ਮਾਂ ਨੂੰ ਦੂਜਾ ਬੱਚਾ ਹੋਣ ’ਤੇ ਇਕ ਤਨਖਾਹ ਵਾਧਾ ਅਤੇ ਤੀਜਾ ਬੱਚਾ ਹੋਣ ’ਤੇ 2 ਤਨਖਾਹ ਵਾਧਾ ਦੇਣ ਦੀ ਤਜਵੀਜ਼ ਰੱਖੀ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ ਵਿਚ ਸਿੱਕਮ ਦੀ ਅਨੁਮਾਨਿਤ ਆਬਾਦੀ 7 ਲੱਖ ਤੋਂ ਘੱਟ ਹੈ, ਜਿਸ ਵਿਚ ਲਗਭਗ 80 ਫ਼ੀਸਦੀ ਜਾਤੀ ਭਾਈਚਾਰੇ ਦੇ ਲੋਕ ਸ਼ਾਮਲ ਹਨ।

ਇਹ ਵੀ ਪੜ੍ਹੋ- ਸ਼ਹੀਦ ਅਮਰੀਕ ਸਿੰਘ ਪੰਜ ਤੱਤਾਂ 'ਚ ਵਿਲੀਨ, ਪੁੱਤ ਨੇ ਦਿੱਤੀ ਮੁੱਖ ਅਗਨੀ, ਹਰ ਅੱਖ ਹੋਈ ਨਮ

Tanu

This news is Content Editor Tanu