ਸਿੱਖ ਡਰਾਈਵਰ ਕੁੱਟਮਾਰ ਮਾਮਲਾ : ਦਿੱਲੀ ਹਾਈ ਕੋਰਟ ਨੇ ਕਿਹਾ- ਇਹ ਪੁਲਸ ਦੀ ਬੇਰਹਿਮੀ ਦਾ ਸਬੂਤ

06/20/2019 12:46:23 PM

ਨਵੀਂ ਦਿੱਲੀ— ਦਿੱਲੀ 'ਚ ਮੁਖਰਜੀ ਨਗਰ 'ਚ ਪੇਂਡੂ ਟੈਕਸੀ ਸੇਵਾ ਦੇ ਡਰਾਈਵਰ ਸਬਰਜੀਤ ਸਿੰਘ ਅਤੇ ਉਸ ਦੇ ਨਾਬਾਲਗ ਬੇਟੇ ਦੀ ਕੁੱਟਮਾਰ ਦੇ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਪੁਲਸ ਨੂੰ ਫਟਕਾਰ ਲਗਾਈ ਹੈ। ਹਾਈ ਕੋਰਟ ਨੇ ਕਿਹਾ ਕਿ ਇਹ ਘਟਨਾ ਪੁਲਸ ਦੀ ਬੇਰਹਿਮੀ ਦਾ ਸਬੂਤ ਹੈ। ਹਾਈ ਕੋਰਟ ਨੇ ਬੁੱਧਵਾਰ ਨੂੰ ਇਸ ਮਾਮਲੇ 'ਚ ਦਾਖਲ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸਵਾਲ ਕੀਤਾ,''15 ਸਾਲ ਦੇ ਲੜਕੇ ਦੀ ਬੇਰਹਿਮੀ ਨਾਲ ਕੁੱਟਮਾਰ ਨੂੰ ਤੁਸੀਂ ਕਿਵੇਂ ਸਹੀ ਠਹਿਰਾ ਸਕਦੇ ਹਨ? ਕੀ ਤੁਹਾਨੂੰ ਇਸ ਤੋਂ ਵਧ ਸਬੂਤ ਚਾਹੀਦੇ ਹਨ?''

ਬੈਂਚ ਨੇ ਕਿਹਾ ਕਿ ਕੋਈ ਵੀ ਪੁਲਸ ਅਜਿਹਾ ਕੰਮ ਕਿਵੇਂ ਕਰ ਸਕਦੀ ਹੈ? ਇਸ ਤੋਂ ਆਮ ਨਾਗਰਿਕਾਂ 'ਚ ਇਹ ਡਰ ਭਰ ਜਾਵੇਗਾ ਕਿ ਪੁਲਸ ਇਸੇ ਤਰ੍ਹਾਂ ਨਾਲ ਕੰਮ ਕਰਦੀ ਹੈ। ਪਟੀਸ਼ਨ 'ਚ ਪੂਰੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦਾ ਆਦੇਸ਼ ਦੇਣ ਦੀ ਮੰਗ ਹਾਈ ਕੋਰਟ ਤੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁਖਰਜੀ ਨਗਰ 'ਚ ਸਿੱਖ ਆਟੋ ਡਰਾਈਵਰ ਅਤੇ ਨਾਬਾਲਗ ਨਾਲ ਕੁੱਟਮਾਰ ਮਾਮਲੇ 'ਚ ਪੁਲਸ ਨੇ ਕਾਰਵਾਈ ਕਰਦੇ ਹੋਏ 3 ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ 'ਤੇ ਬਿਆਨ ਦਿੱਤਾ ਸੀ ਕਿ ਦਿੱਲੀ ਪੁਲਸ ਸਿੱਖ ਆਟੋ ਡਰਾਈਵਰ ਅਤੇ ਨਾਬਾਲਗ ਨਾਲ ਹੋਈ ਕੁੱਟਮਾਰ 'ਤੇ ਕਾਰਵਾਈ ਕਰੇ ਨਹੀਂ ਤਾਂ ਉਹ ਲਗਾਤਾਰ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ।

DIsha

This news is Content Editor DIsha