ਸਿੱਖ ਭਾਈਚਾਰੇ ਨੇ ਪਾਕਿਸਤਾਨ ਪੀ. ਐੱਮ. ਦਾ ਪੁਤਲਾ ਫੂਕਿਆ

09/04/2019 5:06:41 PM

ਅਜਮੇਰ— ਰਾਜਸਥਾਨ ਵਿਚ ਅਮਜੇਰ ਦੇ ਸਿੱਖ ਭਾਈਚਾਰੇ ਨੇ ਜ਼ਬਰਨ ਧਰਮ ਪਰਿਵਰਤਨ ਮਾਮਲੇ ਨੂੰ ਲੈ ਕੇ ਅੱਜ ਭਾਵ ਬੁੱਧਵਾਰ ਨੂੰ ਪ੍ਰਦਰਸ਼ਨ ਕਰ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ। ਅਜਮੇਰ ਦੇ ਸਿੱਖ ਭਾਈਚਾਰੇ ਨੇ ਪ੍ਰਦਰਸ਼ਨ ਕਰ ਕੇ ਪਾਕਿਸਤਾਨ 'ਚ ਇਕ ਸਿੱਖ ਬੱਚੀ ਨਾਲ ਉਸ ਦਾ ਜ਼ਬਰਨ ਧਰਮ ਪਰਿਵਰਤਨ ਕਰਾਉਣ ਦਾ ਵਿਰੋਧ ਕੀਤਾ। ਸਿੱਖ ਭਾਈਚਾਰੇ ਦਾ ਦੋਸ਼ ਹੈ ਕਿ ਪਾਕਿਸਤਾਨ ਵਿਚ ਸਿੱਖਾਂ 'ਤੇ ਪਾਕਿਸਤਾਨੀ ਸਰਕਾਰ ਅੱਤਿਆਚਾਰ ਕਰ ਰਹੀ ਹੈ ਅਤੇ ਅਣਮਨੁੱਖੀ ਵਤੀਰੇ ਜ਼ਰੀਏ ਧਰਮ ਪਰਿਵਰਤਨ ਕਰਨ ਨੂੰ ਮਜਬੂਰ ਕਰ ਰਹੀ ਹੈ, ਜਿਸ ਨਾਲ ਨਾ ਸਿਰਫ ਭਾਰਤ 'ਚ ਸਗੋਂ ਦੁਨੀਆ ਵਿਚ ਵੱਸਦੇ ਸਿੱਖ ਸਮਾਜ 'ਚ ਰੋਸ ਹੈ। 

ਭਾਰਤ ਸਰਕਾਰ ਨੂੰ ਇਸ ਮਸਲੇ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸਖਤ ਕਦਮ ਚੁੱਕਣਾ ਚਾਹੀਦਾ ਹੈ। ਵਕੀਲ ਰਾਜੇਸ਼ ਟੰਡਨ ਨੇ ਮੰਗ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਨੂੰ ਪਾਕਿਸਤਾਨ ਨਾਲ ਸਾਰੇ ਸੰਬੰਧ ਖਤਮ ਕਰ ਲੈਣੇ ਚਾਹੀਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲਾ ਕਲੈਕਟਰ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਿੱਖ ਸਮਾਜ ਨੂੰ ਛੇਤੀ ਨਿਆਂ ਨਹੀਂ ਮਿਲਿਆ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ।

Tanu

This news is Content Editor Tanu