ਕਸ਼ਮੀਰ ’ਚ ਰਾਜਮਾਰਗ ਲਈ ਸ੍ਰੀ ਗੁਰਦੁਆਰਾ ਸਾਹਿਬ ਤੋੜਨ ’ਤੇ ਰਾਜ਼ੀ ਹੋਇਆ ਸਿੱਖ ਭਾਈਚਾਰਾ

12/13/2019 1:55:21 AM

ਸ਼੍ਰੀਨਗਰ – ਕਸ਼ਮੀਰ ਵਿਚ ਸਿੱਖ ਭਾਈਚਾਰਾ ਸ਼੍ਰੀਨਗਰ ਨੂੰ ਬਾਰਾਮੂਲਾ ਨਾਲ ਜੋੜਨ ਵਾਲੇ ਇਕ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਲਈ 72 ਸਾਲ ਪੁਰਾਣੇ ਸ੍ਰੀ ਗੁਰਦੁਆਰਾ ਸਾਹਿਬ ਨੂੰ ਤੋੜਨ ’ਤੇ ਵੀਰਵਾਰ ਨੂੰ ਸਹਿਮਤ ਹੋ ਗਿਆ। ਇਸ ਰਾਜਮਾਰਗ ਦਾ ਨਿਰਮਾਣ ਇਕ ਦਹਾਕੇ ਤੋਂ ਰੁਕਿਆ ਹੋਇਆ ਸੀ। ਸਿੱਖ ਭਾਈਚਾਰੇ ਅਤੇ ਸ਼੍ਰੀਨਗਰ ਜ਼ਿਲਾ ਪ੍ਰਸ਼ਾਸਨ ਦੇ ਵਿਚਕਾਰ ਹੋਏ ਇਕ ਸਮਝੌਤੇ ਅਨੁਸਾਰ ਨਵਾਂ ਸ੍ਰੀ ਗੁਰਦੁਆਰਾ  ਸਾਹਿਬ ਨੇੜੇ ਹੀ ਇਕ ਦੂਸਰੇ ਸਥਾਨ ’ਤੇ ਬਣਾਇਆ ਜਾਵੇਗਾ। ਸਾਲ 1947 ਵਿਚ ਬਣਾਏ ਗਏ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਨੇ ਮੁੱਖ ਰੂਪ ਨਾਲ ਪਾਕਿਸਤਾਨ ਤੋਂ ਆਏ ਪ੍ਰਵਾਸੀ ਪਰਿਵਾਰਾਂ ਦੀ ਸੇਵਾ ਕੀਤੀ। ਇਸ ਵਿਚ ਲੰਗਰ ਚੱਲਦਾ ਹੈ। ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਸ਼ਾਹਿਦ ਇਕਬਾਲ ਚੌਧਰੀ ਨੇ ਰੁਕਾਵਟ ਖਤਮ ਕਰਨ ਲਈ ਚਰਚਾ ਵਿਚ ਹਿੱਸਾ ਲਿਆ। ਇਕ ਅਧਿਕਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਤੇ ਗੁਰਦੁਆਰਾ ਪ੍ਰਬੰਧਨ ਦੀ ਮੌਜੂਦਗੀ ਵਿਚ ਗੁਰਦੁਆਰਾ ਦਮਦਮਾ ਸਾਹਿਬ ਨੂੰ ਤੋੜਨ ਦਾ ਕੰਮ ਸ਼ੁਰੂ ਹੋ ਗਿਆ ਹੈ।

Inder Prajapati

This news is Content Editor Inder Prajapati