ਧਾਰਾ 370 ਰੱਦ ਹੋਣ ਤੋਂ ਬਾਅਦ ਜੰਮੂ ਕਸ਼ਮੀਰ ''ਚ ਅੱਤਵਾਦੀਆਂ ਘਟਨਾਵਾਂ ''ਚ ਆਈ ਕਮੀ : ਅਮਿਤ ਸ਼ਾਹ

02/15/2023 1:07:31 PM

ਕਰਨਾਲ (ਕੰਬੋਜ/ਭਾਸ਼ਾ)- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਮਧੂਬਨ ਵਿਚ ਰਾਸ਼ਟਰਪਤੀ ਚਿੰਨ੍ਹ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਪੁੱਜੇ ਅਤੇ ਹਰਿਆਣਾ ਪੁਲਸ ਨੂੰ ਰਾਸ਼ਟਰਪਤੀ ਚਿੰਨ੍ਹ ਸੌਂਪਿਆ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਧਾਰਾ 370 ਹਟਣ ਤੋਂ ਬਾਅਦ ਅੱਤਵਾਦੀ ਘਟਨਾਵਾਂ ਵਿਚ ਭਾਰੀ ਕਮੀ ਆਈ ਹੈ। ਖੱਬੇਪੱਖੀ ਅੱਤਵਾਦ ’ਤੇ ਪਾਬੰਦੀ ਲੱਗਣ ਨਾਲ ਪੂਰਬ-ਉੱਤਰ ਸੂਬਿਆਂ ਵਿਚ ਵੀ ਸ਼ਾਂਤੀ ਆਈ ਹੈ।

ਖੱਬੇਪੱਖੀ ਅੱਤਵਾਦ ’ਤੇ ਉਨ੍ਹਾਂ ਕਿਹਾ ਕਿ ਪਿਛਲੇ 8-9 ਸਾਲਾਂ ਦੌਰਾਨ ਖੱਬੇਪੱਖੀ ਅੱਤਵਾਦ 96 ਤੋਂ 46 ਜ਼ਿਲ੍ਹਿਆਂ ਤੱਕ ਸਿਮਟ ਗਿਆ ਹੈ, ਦੇਸ਼ ਵਿਚ ਖੱਬੇਪੱਖੀ ਅੱਤਵਾਦ ਵਿਚ 70 ਫੀਸਦੀ ਤੋਂ ਵੱਧ ਦੀ ਕਮੀ ਆਈ ਹੈ। ਛੇਤੀ ਹੀ ਇਸ ਅੱਤਵਾਦ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਵਿਚ ਅੱਤਵਾਦ ’ਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ। ਪੂਰਬ-ਉੱਤਰ ਦੇ ਸੂਬਿਆਂ ਵਿਚ ਦਿਸ਼ਾ ਭਟਕ ਚੁੱਕੇ ਕਈ ਨੌਜਵਾਨਾਂ ਦਾ ਅਸੀਂ ਆਤਮਸਮਰਪਣ ਕਰਵਾਇਆ ਹੈ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲੈ ਕੇ ਆਏ ਹਾਂ। ਪੂਰਬ-ਉੱਤਰ ਦੇ ਸੂਬਿਆਂ ਵਿਚ ਸਰਕਾਰ ਦੇ ਵਿਕਾਸ ਅਤੇ ਭਰੋਸੇ ਦਾ ਮਾਹੌਲ ਬਣਾਇਆਂ ਹੈ।

DIsha

This news is Content Editor DIsha