ਅਟਲ ਜੀ ਦੇ ਅੰਤਿਮ ਸੰਸਕਾਰ 'ਤੇ ਨਾ ਜਾਣ 'ਤੇ ਸਿੱਧੂ ਨੇ ਦਿੱਤੀ ਸਫਾਈ

08/21/2018 6:01:38 PM

ਨਵੀਂ ਦਿੱਲੀ— ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ਹਾਲ ਹੀ 'ਚ ਕੀਤੇ ਗਏ ਪਾਕਿਸਤਾਨ ਦੌਰੇ ਨੂੰ ਲੈ ਕੇ ਸਫਾਈ ਦਿੱਤੀ। ਇਸ ਦੌਰਾਨ ਜਦੋਂ ਮੀਡੀਆ ਨੇ ਉਨ੍ਹਾਂ ਤੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਅੰਤਿਮ ਸੰਸਕਾਰ 'ਤੇ ਨਾ ਜਾਣ ਦੀ ਗੱਲ ਪੁੱਛੀ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਪਾਕਿਸਤਾਨ ਜਾਣ ਦਾ ਪਲਾਨ ਪਹਿਲਾਂ ਤੋਂ ਬਣ ਚੁਕਿਆ ਸੀ। ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਬਾਪੂ ਗਾਂਧੀ ਅਤੇ ਅਟਲ ਜੀ ਦੀ ਸਭ ਤੋਂ ਵੱਡੀ ਵਿਚਾਰਧਾਰਾ ਅਮਨ ਅਤੇ ਸ਼ਾਂਤੀ ਸੀ। ਤੁਹਾਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਡੀ ਸ਼ਰਧਾਂਜਲੀ ਉਨ੍ਹਾਂ ਨੂੰ ਹੋਰ ਕੀ ਹੋ ਸਕਦੀ ਹੈ ਕਿ ਅਸੀਂ ਵੀ ਉਸ ਦੇਸ਼ 'ਤੇ ਅਮਨ ਅਤੇ ਸ਼ਾਂਤੀ ਦਾ ਪੈਗਾਮ ਲੈ ਕੇ ਗਏ ਜਿੱਥੇ ਉਹ ਗਏ ਸੀ। ਉਨ੍ਹਾਂ ਨੇ ਕਿਹਾ ਕਿ ਅਟਲ ਜੀ ਦੀ ਸ਼ਰਧਾਂਜਲੀ 'ਚ ਨਾ ਜਾਣ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਉਨ੍ਹਾਂ ਦੀ ਇੱਜ਼ਤ ਨਹੀਂ ਕਰਦਾ।

ਇਸ ਤੋਂ ਪਹਿਲਾਂ ਪੰਜਾਬ ਮੰਤਰੀਮੰਡਲ ਦੇ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਪਾਕਿ ਯਾਤਰਾ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਰਾਜਨੀਤਕ ਨਹੀਂ ਇਕ ਦੋਸਤ ਵਲੋਂ ਸਿਰਫ ਉਹ ਗਰਮਜੋਸ਼ੀ ਭਰਿਆ ਸੱਦਾ ਸੀ।ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਸਹੁੰ ਚੁਕ ਸਮਾਰੋਹ 'ਚ ਸ਼ਾਮਲ ਹੋਣ ਪਹੁੰਚੇ ਸਿੱਧੂ ਦੁਆਰਾ ਗੁਆਂਢੀ ਦੇਸ਼ ਦੀ ਸੇਨਾ ਦੇ ਪ੍ਰਮੁੱਖ ਨੂੰ ਗਲੇ ਲਗਾਉਣ ਤੋਂ ਬਾਅਦ ਉਹ ਵਿਵਾਦਾਂ 'ਚ ਘਿਰ ਗਏ ਸੀ।

ਵਿਰੋਧੀ ਧਿਰ ਦੁਆਰਾ ਕੀਤੀ ਗਈ ਆਲੋਚਨਾ ਅਤੇ ਆਪਣੇ ਮੁਖ ਮੰਤਰੀ ਦੇ ਨਿਸ਼ਾਨੇ 'ਤੇ ਆਉਣ ਤੋਂ ਬਾਅਦ ਕ੍ਰਿਕਟਰ ਤੋਂ ਰਾਜਨੇਤਾ ਬਣੇ ਸਿੱਧੂ ਨੇ ਕਿਹਾ ਕਿ ਪਾਕਿਸਤਾਨੀ ਸੇਨਾ ਪ੍ਰਮੁੱਖ ਜਨਰਲ ਬਾਜਵਾ ਨੇ ਮੈਨੂੰ ਦੱਸਿਆ ਕਿ ਉਹ ਭਾਰਤ ਦੇ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਲਈ ਰਸਤੇ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਜੋ ਹੋਇਆ ਉਹ ਬਹੁਤ ਹੀ ਭਾਵੁਕ ਪਲ ਸੀ। ਸਿੱਧੂ ਇਮਰਾਨ ਦੇ ਸਹੁੰ ਚੁਕ ਸਮਾਰੋਹ 'ਚ ਸ਼ਿਰਕਤ ਕਰਨ ਲਈ 18 ਅਗਸਤ ਨੂੰ ਇਸਲਾਮਾਬਾਦ ਪਹੁੰਚੇ ਸੀ।