ਸਿਆਚਿਨ ''ਚ ਬਰਫਬਾਰੀ ਕਾਰਨ ਪਿਛਲੇ ਸਾਲ 6 ਜਵਾਨ ਹੋਏ ਸ਼ਹੀਦ

02/03/2020 5:22:24 PM

ਨਵੀਂ ਦਿੱਲੀ (ਭਾਸ਼ਾ)— ਸਰਕਾਰ ਨੇ ਸੋਮਵਾਰ ਸੰਸਦ 'ਚ ਦੱਸਿਆ ਕਿ ਪਿਛਲੇ ਸਾਲ ਸਿਆਚਿਨ 'ਚ ਬਰਫਬਾਰੀ ਹੋਣ ਅਤੇ ਬਰਫ ਦੇ ਤੋਂਦੇ ਡਿੱਗਣ ਕਾਰਨ 6 ਜਵਾਨ ਸ਼ਹੀਦ ਹੋ ਗਏ। ਰੱਖਿਆ ਰਾਜ ਮੰਤਰੀ ਸ਼੍ਰੀਪਾਦ ਯਸੋ ਨਾਈਕ ਨੇ ਰਾਜ ਸਭਾ ਨੂੰ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਿਆਚਿਨ ਖੇਤਰ 'ਚ ਬਰਫਬਾਰੀ ਅਤੇ ਬਰਫ ਦੇ ਤੋਂਦੇ ਡਿੱਗਣ ਕਾਰਨ ਸਾਲ 2019 'ਚ 6 ਜਵਾਨ ਸ਼ਹੀਦ ਹੋਏ। ਇਸ ਸਾਲ 24 ਜਨਵਰੀ 2020 ਤੱਕ ਕਿਸੇ ਤਰ੍ਹਾਂ ਦੀ ਕੋਈ ਦੁਖਦਾਈ ਘਟਨਾ ਸਿਆਚਿਨ 'ਚ ਨਹੀਂ ਵਾਪਰੀ। 

ਉਨ੍ਹਾਂ ਦੱਸਿਆ ਕਿ ਹੋਰਨਾਂ ਪਹਾੜੀ ਖੇਤਰਾਂ 'ਚ ਬਰਫਬਾਰੀ ਕਾਰਨ ਪਿਛਲੇ ਸਾਲ ਫੌਜ ਦੇ 11 ਜਵਾਨ ਸ਼ਹੀਦ ਹੋ ਗਏ। ਉਨ੍ਹਾਂ ਦੱਸਿਆ ਕਿ ਸ਼ਹੀਦਾਂ ਦੇ ਪਰਿਵਾਰਾਂ ਲਈ ਤੈਅ ਲਾਭ ਨੂੰ ਅਕਤੂਬਰ 2019 ਤਕ ਵਾਪਰੀਆਂ ਘਟਨਾਵਾਂ ਲਈ ਭੁਗਤਾਨ ਕੀਤਾ ਜਾ ਚੁੱਕਾ ਹੈ। ਜਨਵਰੀ 2020 'ਚ ਹੋਈਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਭੁਗਤਾਨ ਦੀ ਪ੍ਰਕਿਰਿਆ ਚੱਲ ਰਹੀ ਹੈ।


Tanu

Content Editor

Related News