ਅੱਤਵਾਦੀ ਹਮਲੇ ''ਚ ਐੈੱਸ. ਆਈ. ਸ਼ਹੀਦ, ਐੈੱਸ. ਪੀ. ਓ. ਜ਼ਖਮੀ

11/17/2017 6:17:10 PM

ਜੰਮੂ— ਘਾਟੀ ਦੇ ਜਕੂਰਾ 'ਚ ਪੁਲਸ 'ਤੇ ਅੱਤਵਾਦੀ ਹਮਲੇ ਹੋਇਆ ਹੈ। ਹਮਲੇ 'ਚ ਇਕ ਐੱਸ. ਆਈ. ਸ਼ਹੀਦ ਹੋ ਗਿਆ ਹੈ, ਜਦੋਂਕਿ ਇਕ ਐੈੱਸ. ਪੀ. ਓ. ਜ਼ਖਮੀ ਹੋ ਗਿਆ। ਪੁਲਸ ਨੇ ਅੱਤਵਾਦੀ ਨੂੰ ਜ਼ਿੰਦਾ ਫੜ੍ਹ ਲਿਆ ਹੈ, ਜਦੋਂਕਿ ਦੋ ਦੋਸ਼ੀ ਫਰਾਰ ਹਨ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ, ਸ਼੍ਰੀਨਗਰ ਦੇ ਜਕੂਰਾ 'ਚ ਪੁਲਸ ਪਾਰਟੀ ਨੂੰ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਜਾਣਕਾਰੀ ਮਿਲੀ ਸੀ। ਪੁਲਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਇਲਾਕੇ ਨੂੰ ਘੇਰ ਲਿਆ। ਸ਼ੱਕੀ ਜਗ੍ਹਾ ਦੀ ਤਲਾਸ਼ੀ ਲੈਣ ਦੌਰਾਨ ਅੱਤਵਾਦੀ ਨੇ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ 'ਚ ਐੈੱਸ. ਆਈ. ਅਤੇ ਇਕ ਪੁਲਸ ਜਵਾਨ ਜ਼ਖਮੀ ਹੋ ਗਿਆ ਅਤੇ ਬਾਅਦ 'ਚ ਹਸਪਤਾਲ 'ਚ ਲਿਜਾਉਣ ਸਮੇਂ ਐੈੱਸ. ਆਈ. ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਇਮਰਾਨ ਅਹਿਮਦ ਦੇ ਰੂਪ 'ਚ ਹੋਈ ਹੈ।