ਭਾਰਤ ਦੇ ਪਹਿਲੇ ਬਜ਼ੁਰਗ ਵੋਟਰ ਸ਼ਿਆਮ ਸ਼ਰਨ ਨੇਗੀ ਲਈ ਪੋਲਿੰਗ ਬੂਥ 'ਤੇ ਕੀਤਾ ਜਾਵੇਗਾ ਵਿਸ਼ੇਸ਼ ਸਵਾਗਤ

05/18/2019 6:32:55 PM

ਸ਼ਿਮਲਾ—ਸੁਤੰਤਰ ਭਾਰਤ ਦਾ ਪਹਿਲਾਂ ਅਤੇ ਬਜ਼ੁਰਗ ਵੋਟਰ ਸ਼ਿਆਮ ਸ਼ਰਨ ਨੇਗੀ ਆਪਣੇ ਪਰਿਵਾਰ ਸਮੇਤ ਕੱਲ ਹਿਮਾਚਲ 'ਚ ਕੰਨੌਰ ਜ਼ਿਲੇ ਦੇ ਕਲਪਾ ਪਿੰਡ 'ਚ ਬਣੇ ਪੋਲਿੰਗ ਬੂਥ 'ਤੇ ਵੋਟ ਪਾਵੇਗਾ। ਉਨ੍ਹਾਂ ਨੂੰ ਘਰ ਤੋਂ ਸਰਕਾਰੀ ਗੱਡੀ ਰਾਹੀਂ ਕਲਪਾ ਚੌਕ ਤੱਕ ਲਿਆਂਦਾ ਜਾਵੇਗਾ। ਇੱਥੋ ਅੱਗੇ ਉਨ੍ਹਾਂ ਨੂੰ ਵ੍ਹੀਲ ਚੇਅਰ ਰਾਹੀਂ ਕਲਪਾ ਦੇ ਬੂਥ ਨੰਬਰ 51 ਤੱਕ ਲਿਆਂਦਾ ਜਾਵੇਗਾ, ਜਿੱਥੇ ਉਹ ਵੋਟ ਪਾਉਣਗੇ। ਪ੍ਰਸ਼ਾਸਨ ਵੱਲੋਂ ਨੇਗੀ ਨੂੰ ਢੋਲ-ਵਾਜਿਆਂ ਨਾਲ ਪੋਲਿੰਗ ਸਟੇਸ਼ਨ ਤੱਕ ਲਿਆਂਦਾ ਜਾਵੇਗਾ ਅਤੇ ਵਿਸ਼ੇਸ਼ ਸਵਾਗਤ ਕੀਤਾ ਜਾਵੇਗਾ। ਕਲਪਾ ਮਹਿਲਾ ਮੰਡਲ ਵੱਲੋਂ ਰਵਾਇਤੀ ਪਹਿਰਾਵੇ 'ਚ ਸਜ-ਧਜ ਕੇ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। 

PunjabKesari

ਦੱਸ ਦੇਈਏ ਕਿ ਸ਼ਿਆਮ ਸਰਣ ਨੇਗੀ ਦੇ 3 ਬੇਟੇ ਹਨ, ਜਿਨ੍ਹਾਂ 'ਚੋਂ ਇੱਕ ਬੈਂਕ ਅਧਿਕਾਰੀ ਦੇ ਅਹੁਦੇ ਤੋਂ ਰਿਟਾਇਰਡ ਹੋ ਚੁੱਕੇ ਹਨ। ਉਨ੍ਹਾਂ ਦੇ 2 ਬੇਟੇ ਓਮਪ੍ਰਕਾਸ਼ ਨੇਗੀ ਅਤੇ ਚੰਦਰ ਪ੍ਰਕਾਸ਼ ਨੇਗੀ ਬਾਗਵਾਨ ਹਨ। ਪਹਿਲੇ ਅਤੇ ਪੁਰਾਣੇ ਵੋਟਰ ਦੇ ਸਵਾਗਤ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਡੀ. ਸੀ. ਗੋਪਾਲ ਚੰਦ, ਐੱਸ. ਡੀ. ਐੱਮ. ਕਲਪਾ ਸੁਰੇਂਦਰ ਚੌਹਾਨ ਸਮੇਤ ਹੋਰ ਅਧਿਕਾਰੀ ਮੌਜੂਦ ਹੋਣਗੇ। ਵੋਟਿੰਗ ਤੋਂ ਬਾਅਦ ਉਨ੍ਹਾਂ ਨੂੰ ਵਾਹਨ ਰਾਹੀਂ ਘਰ ਤੱਕ ਪਹੁੰਚਾਇਆ ਜਾਵੇਗਾ। ਸ਼ਿਆਮ ਸਰਨ ਨੇਗੀ 1 ਜੁਲਾਈ 1917 ਨੂੰ ਕਲਪਾ 'ਚ ਪੈਦਾ ਹੋਏ ਸੀ। ਉਨ੍ਹਾਂ ਨੇ 1951 'ਚ ਭਾਰਤ ਦੇ ਪਹਿਲੀ ਲੋਕ ਸਭਾ ਚੋਣ 'ਚ ਵੋਟ ਪਾਈ ਸੀ। ਉਹ ਭਾਰਤ ਦੇ ਸਭ ਤੋਂ ਬਜ਼ੁਰਗ ਵੋਟਰ ਹਨ। 102 ਸਾਲਾਂ ਸ਼ਿਆਮ ਸ਼ਰਨ ਨੇਗੀ ਲੋਕ ਸਭਾ, ਵਿਧਾਨ ਸਭਾ ਅਤੇ ਪੰਚਾਇਤੀ ਸੂਬੇ ਨੂੰ ਜੋੜ ਕੇ ਹੁਣ ਤੱਕ 31 ਵਾਰ ਵੋਟ ਪਾ ਚੁੱਕੇ ਹਨ। ਕੱਲ ਉਹ 32ਵੀਂ ਵਾਰ ਵੋਟ ਪਾਉਣਗੇ। 


Iqbalkaur

Content Editor

Related News