ਸਿਵਲ ਸੇਵਾ ਪ੍ਰੀਖਿਆ ਦੀ ਟਾਪਰ ਸ਼ਰੂਤੀ ਸ਼ਰਮਾ; ਮਾਪਿਆਂ ਤੇ ਦੋਸਤਾਂ ਨੂੰ ਦਿੱਤਾ ਸਫ਼ਲਤਾ ਦਾ ‘ਸਿਹਰਾ’

05/30/2022 5:39:33 PM

ਨਵੀਂ ਦਿੱਲੀ– UPSC ਸਿਵਲ ਸੇਵਾ ਪ੍ਰੀਖਿਆ-2021 ’ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸ਼ਰੂਤੀ ਸ਼ਰਮਾ ਨੇ ਕਿਹਾ ਕਿ ਮਾਤਾ-ਪਿਤਾ ਅਤੇ ਦੋਸਤਾਂ ਨੇ ਉਸ ਦੀ ਇਸ ਯਾਤਰਾ ’ਚ ਬਹੁਤ ਮਦਦ ਕੀਤੀ। ਸ਼ਰੂਤੀ ਬਿਜਨੌਰ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਨੇ ਪੜ੍ਹਾਈ ਦਿੱਲੀ ਤੋਂ ਕੀਤੀ ਹੈ। ਦਿੱਲੀ ਦੇ ਸੈਂਟ ਸਟੀਫੰਸ ਕਾਲਜ ਦੀ ਸਾਬਕਾ ਵਿਦਿਆਰਥਣ ਸ਼ਰੂਤੀ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਨਤੀਜਾ ਆਉਣ ਦੀ ਉਮੀਦ ਨਹੀਂ ਸੀ ਅਤੇ ਇਹ ਖੁਸ਼ੀ ਹੈਰਾਨ ਕਰ ਦੇਣ ਵਾਲੀ ਹੈ। ਉਨ੍ਹਾਂ ਕਿਹਾ, ‘‘ਇਸ ਦਾ ਸਿਹਰਾ ਉਨ੍ਹਾਂ ਸਾਰਿਆਂ ਨੂੰ ਜਾਂਦਾ ਹੈ, ਜੋ ਮੇਰੀ ਇਸ ਯਾਤਰਾ ’ਚ ਸ਼ਾਮਲ ਸਨ, ਖ਼ਾਸ ਕਰ ਕੇ ਮੇਰੇ ਮਾਤਾ-ਪਿਤਾ ਅਤੇ ਉਹ ਦੋਸਤ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਅਤੇ ਮਾਰਗਦਰਸ਼ਨ ਕੀਤਾ।

ਇਹ  ਵੀ ਪੜ੍ਹੋ: 685 ਉਮੀਦਵਾਰਾਂ ਨੇ ਸਿਵਲ ਸੇਵਾ ਪ੍ਰੀਖਿਆ ਕੀਤੀ ਪਾਸ, ਸ਼ਰੂਤੀ ਸ਼ਰਮਾ ਨੇ ਹਾਸਲ ਕੀਤਾ ਪਹਿਲਾ ਸਥਾਨ

ਸ਼ਰਮਾ ਨੇ ਆਪਣੀ ਪੋਸਟ ਗ੍ਰੈਜੂਏਸ਼ਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਤੋਂ ਕੀਤੀ ਅਤੇ ਪਿਛਲੇ ਚਾਰ ਸਾਲਾਂ ਤੋਂ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਹ ਰਿਹਾਇਸ਼ੀ ਕੋਚਿੰਗ ਅਕੈਡਮੀ (RCA), ਜਾਮੀਆ ਮਿਲੀਆ ਇਸਲਾਮੀਆ ਦੀ ਵਿਦਿਆਰਥਣ ਰਹੀ। ਆਰ. ਸੀ. ਏ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਘੱਟ ਗਿਣਤੀ ਵਰਗਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਅਤੇ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ) ਵਲੋਂ ਫੰਡ ਦਿੱਤਾ ਜਾਂਦਾ ਹੈ। ਜਾਮੀਆ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੋਚਿੰਗ ਅਕੈਡਮੀ ਦੇ 23 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। UPSC ਵਲੋਂ ਸੋਮਵਾਰ ਨੂੰ ਐਲਾਨੇ ਨਤੀਜੇ ਮੁਤਾਬਕ ਕੁੱਲ 685 ਵਿਦਿਆਰਥੀਆਂ ਨੇ ਸਫ਼ਲਤਾ ਹਾਸਲ ਕੀਤੀ ਹੈ।

 

Tanu

This news is Content Editor Tanu