ਅਮਰਨਾਥ ਯਾਤਰਾ : ਸ਼ਰਾਈਨ ਬੋਰਡ ਦੇ ਮੈਂਬਰ ਡੀ. ਸੀ. ਰੈਨਾ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ

Wednesday, Jul 26, 2017 - 01:32 PM (IST)

ਸ਼੍ਰੀਨਗਰ— ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੇ ਮੈਂਬਰ ਅਤੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਦੇ ਕਾਨੂੰਨੀ ਸਲਾਹਕਾਰ ਡੀ. ਸੀ. ਰੈਨਾ ਨੇ ਸ਼ਰਾਈਨ ਕੈਂਪ ਦੇ ਚੈਅਰਮੇਨ, ਰਾਜਪਾਲ ਐੱਨ. ਐੱਨ. ਵੋਹਰਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰੈਨਾ ਨੇ ਰਾਜਪਾਲ ਨਾਲ ਕੁਝ ਕਾਨੂੰਨੀ ਮੁੱਦਿਆਂ ਅਤੇ ਬੋਰਡ ਦੇ ਤੀਰਥ ਯਾਤਰਾ ਅਤੇ ਪ੍ਰਸ਼ਾਸ਼ਨ ਦੇ ਕੁਸ਼ਲ ਅਮਲ ਅਤੇ ਪ੍ਰਬੰਧਕ ਨਾਲ ਸੰਬੰਧਿਤ ਮਾਮਲਿਆਂ 'ਤੇ ਚਰਚਾ ਕੀਤੀ।
ਜ਼ਿਕਰਯੋਗ ਹੈ ਕਿ ਇਸ ਸਾਲ 'ਚ 40 ਦਿਨਾਂ ਦੀ ਅਮਰਨਾਥ ਯਾਤਰਾ ਦੇ 24ਵੇਂ ਦਿਨ ਸ਼ਰਧਾਲੂਆਂ ਦੀ ਸੰਖਿਆਂ 'ਚ ਘਾਟ ਆਈ ਹੈ, ਜਿਸ ਪਿੱਛੇ 2 ਮੁੱਖ ਕਾਰਨ ਦੱਸੇ ਜਾ ਰਹੇ ਹਨ। ਪਹਿਲਾ ਕਾਰਨ ਸ਼ਰਧਾਲੂਆਂ 'ਤੇ ਅੱਤਵਾਦੀ ਹਮਲਾ ਅਤੇ ਦੂਜਾ ਕਾਰਨ ਬਾਬਾ ਬਰਫਾਨੀ ਦਾ ਅੰਤਰਧਿਆਨ ਹੋਣਾ ਹੈ। ਬਾਵਜੂਦ ਇਸ ਦੇ ਬਾਬਾ ਬਰਫਾਨੀ 'ਤੇ ਡੂੰਘੀ ਸ਼ਰਧਾ ਹੋਣ 'ਤੇ ਕੋਨੇ-ਕੋਨੇ ਤੋਂ ਸ਼ਰਧਾਲੂਆਂ ਦਾ ਆਉਣਾ ਜਾਰੀ ਹੈ।


Related News