ਸ਼ਰਾਈਨ ਬੋਰਡ ਮਾਤਾ ਵੈਸ਼ਨੋ ਦੇਵੀ ਯਾਤਰਾ ਲਈ ਕਰ ਰਿਹੈ ਤਿਆਰੀਆਂ, ਕਰਨਾ ਪਵੇਗਾ ਨਿਯਮਾਂ ਦਾ ਪਾਲਣ

05/18/2020 5:51:43 PM

ਜੰਮੂ— ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਮਿਆਰੀ ਪ੍ਰਬੰਧਨ ਪ੍ਰਕਿਰਿਆ (ਐੱਸ. ਓ. ਪੀ.) ਤਿਆਰ ਕਰ ਰਿਹਾ ਹੈ, ਜਿਸ ਨੂੰ ਜੰਮੂ-ਕਸ਼ਮੀਰ ਦੀ ਤ੍ਰਿਕੂਟਾ ਪਹਾੜੀਆਂ 'ਤੇ ਸਥਿਤ ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ਖੋਲ੍ਹਣ ਤੋਂ ਬਾਅਦ ਲਾਗੂ ਕੀਤਾ ਜਾਵੇਗਾ। ਹਾਲਾਂਕਿ ਯਾਤਰਾ ਗ੍ਰਹਿ ਮੰਤਰਾਲਾ ਦੇ ਨਿਰਦੇਸ਼ ਆਉਣ ਤੋਂ ਬਾਅਦ ਹੀ ਸ਼ੁਰੂ ਹੋ ਸਕੇਗੀ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ 'ਚ ਸਥਿਤ ਇਸ ਤੀਰਥ ਸਥਾਨ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ 18 ਮਾਰਚ ਨੂੰ ਸਾਵਧਾਨੀ ਦੇ ਤੌਰ 'ਤੇ ਬੰਦ ਕਰ ਦਿੱਤਾ ਸੀ। ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਨੇ ਦੱਸਿਆ ਕਿ ਸ਼ਰਾਈਨ ਬੋਰਡ ਮਿਆਰੀ ਪ੍ਰਬੰਧਨ ਪ੍ਰਕਿਰਿਆ ਬਣਾਉਣ ਦੀ ਤਿਆਰੀ ਵਿਚ ਹੈ, ਤਾਂ ਕਿ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਯਾਤਰਾ ਸ਼ੁਰੂ ਹੋਣ 'ਤੇ ਇਸ ਨੂੰ ਲਾਗੂ ਕੀਤਾ ਜਾ ਸਕੇ। ਤੀਰਥ ਯਾਤਰਾ ਗ੍ਰਹਿ ਮੰਤਰਾਲਾ ਤੋਂ ਨਿਰਦੇਸ਼ ਮਿਲ ਤੋਂ ਬਾਅਦ ਹੀ ਸ਼ੁਰੂ ਹੋਵੇਗੀ।

ਰਮੇਸ਼ ਨੇ ਕਿਹਾ ਕਿ ਬੋਰਡ ਸ਼ਰਧਾਲੂਆਂ ਦੇ ਆਨਲਾਈਨ ਰਜਿਸਟ੍ਰੇਸ਼ਨ ਅਤੇ ਅਸਲ ਸਮੇਂ 'ਤੇ ਜੀ. ਪੀ. ਐੱਸ. ਆਧਾਰਿਤ ਨਿਗਰਾਨੀ ਪ੍ਰਣਾਲੀ ਸਥਾਪਤ ਕਰਨ 'ਤੇ ਵੀ ਵਿਚਾਰ ਕਰ ਰਿਹਾ ਹੈ, ਤਾਂ ਕਿ ਸਮਾਜਿਕ ਦੂਰੀ ਦੇ ਨਿਯਮ ਨੂੰ ਯਕੀਨੀ ਕੀਤਾ ਜਾ ਸਕੇ। ਰਮੇਸ਼ ਕੁਮਾਰ ਮੁਤਾਬਕ ਬੋਰਡ ਯਾਤਰਾ ਦੇ ਰਸਤੇ ਵਿਚ ਵੱਖ੍-ਵੱਖ ਥਾਵਾਂ 'ਤੇ ਪ੍ਰਵੇਸ਼ ਦੁਆਰ 'ਤੇ ਤਾਪਮਾਨ ਮਾਪਕ ਲਾਉਣ 'ਤੇ ਵਿਚਾਰ ਕਰ ਰਿਹਾ ਹੈ, ਨਾਲ ਹੀ ਸਮਾਜਿਕ ਦੂਰੀ ਯਕੀਨੀ ਕਰਨ ਲਈ ਮੁਫ਼ਤ ਰਹਿਣ ਲਈ ਬਿਸਤਿਆਂ ਦੀ ਗਿਣਤੀ ਅਸਥਾਈ ਰੂਪ ਨਾਲ ਘੱਟ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਪਰਿਵਾਰ ਨੂੰ ਹੀ ਭੁਗਤਾਨ ਆਧਾਰਿਤ ਆਰਾਮ ਦੀ ਸੁਵਿਧਾ ਦਿੱਤੀ ਜਾਵੇਗੀ, ਤਾਂ ਕਿ ਵਾਇਰਸ ਨੂੰ ਫੈਲਣ ਦਾ ਖਦਸ਼ਾ ਘੱਟ ਕੀਤਾ ਜਾ ਸਕੇ। ਰਮੇਸ਼ ਨੇ ਇਹ ਵੀ ਦੱਸਿਆ ਕਿ ਭੀੜ ਨੂੰ ਕੰਟਰੋਲ ਕਰਨ ਲਈ ਲੰਗਰ ਹਾਲ 'ਚ ਬੈਠਣ ਦੀ ਸਮਰੱਥਾ ਘੱਟ ਕਰਨ ਅਤੇ ਲੰਗਰ ਖਾਣ ਲਈ ਸਮਾਂ ਕੂਪਨ ਦੇਣ ਵਰਗੇ ਸੁਝਾਅ ਆਏ ਹਨ, ਜਿਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ।


Tanu

Content Editor

Related News