10 ਦਿਨਾ ਸ਼੍ਰੀਖੰਡ ਮਹਾਦੇਵ ਯਾਤਰਾ ਸ਼ੁਰੂ

07/16/2019 11:01:22 AM

ਕੁੱਲੂ— ਕੁੱਲੂ ਜ਼ਿਲੇ 'ਚ ਸੋਮਵਾਰ ਤੋਂ ਸ਼੍ਰੀਖੰਡ ਮਹਾਦੇਵ ਦੀ 10 ਦਿਨਾ ਯਾਤਰਾ ਸ਼ੁਰੂ ਹੋ ਗਈ। ਹਰ ਸਾਲ ਕੁੱਲ ਪ੍ਰਸ਼ਾਸਨ ਵਲੋਂ 15 ਤੋਂ 25 ਜੁਲਾਈ ਦਰਮਿਆਨ ਮੌਸਮ ਦੀ ਸਥਿਤੀ ਦੇ ਆਧਾਰ 'ਤੇ ਤੀਰਥ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ। ਪ੍ਰਸ਼ਾਸਨ ਭਗਤਾਂ ਲਈ ਖੇਤਰ 'ਚ ਮੈਡੀਕਲ ਕੈਂਪ ਅਤੇ ਬਚਾਅ ਚੌਕੀਆਂ ਸਥਾਪਤ ਕਰਦਾ ਹੈ, ਕਿਉਂਕਿ ਇਸ ਨੂੰ ਸਭ ਤੋਂ ਕਠਿਨ ਤੀਰਥ ਸਥਾਨਾਂ 'ਚੋਂ ਇਕ ਮੰਨਿਆ ਜਾਂਦਾ ਹੈ। ਵਿਧਾਇਕ ਕਿਸ਼ੋਰੀ ਲਾਲ ਨੇ ਸ਼ਿੰਗਾੜ ਸਥਿਤ ਆਧਾਰ ਕੈਂਪ ਤੋਂ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨਾਲ ਐੱਸ.ਡੀ.ਐੱਮ. ਚੇਤ ਸਿੰਘ ਅਤੇ ਹੋਰ ਅਧਿਕਾਰੀ ਵੀ ਸਨ। ਅੱਜ ਯਾਨੀ ਸੋਮਵਾਰ ਨੂੰ ਸ਼ਿੰਗਡ ਤੋਂ ਸ਼੍ਰੀਖੰਡ ਮਹਾਦੇਵ ਤੱਕ ਲਗਭਗ 900 ਭਗਤਾਂ ਨੇ ਤੀਰਥ ਯਾਤਰਾ ਸ਼ੁਰੂ ਕੀਤੀ। ਉਨ੍ਹਾਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਨੇ ਸ਼੍ਰੀਖੰਡ ਮਹਾਦੇਵ ਦੇ ਰਸਤੇ 'ਤੇ 4 ਕੈਂਪ ਸਥਾਪਤ ਕੀਤੇ ਹਨ। ਤੀਰਥ ਯਾਤਰੀਆਂ ਨੂੰ ਤੁਰੰਤ ਮਦਦ ਪ੍ਰਦਾਨ ਕਰਨ ਲਈ ਹਰੇਕ ਕੈਂਪ 'ਚ ਬਚਾਅ ਅਤੇ ਮੈਡੀਕਲ ਦਲ ਤਾਇਨਾਤ ਕੀਤੇ ਗਏ ਹਨ। ਐੱਸ.ਡੀ.ਐੱਮ. ਚੇਤ ਸਿੰਘ ਨੇ ਕਿਹਾ ਕਿ ਖੇਤਰ 'ਚ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੂਰੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ,''ਹਰੇਕ ਕੈਂਪ 'ਚ ਮੈਡੀਕਲ ਸਹੂਲਤ ਤੋਂ ਇਲਾਵਾ ਪੋਰਟਰਜ਼ ਅਤੇ ਮਾਹਰ ਬਚਾਅ ਦਲ ਤਾਇਨਾਤ ਕੀਤੇ ਗਏ ਹਨ।''

ਭਗਤਾਂ ਨੂੰ ਪਹਿਲਾਂ ਆਪਣਾ ਮੈਡੀਕਲ ਚੈੱਕਅਪ ਕਰਵਾਉਣਾ ਹੋਵੇਗਾ ਅਤੇ ਬੇਸ ਕੈਂਪ 'ਚ ਸਥਾਨਕ ਪ੍ਰਸ਼ਾਸਨ ਨਾਲ ਰਜਿਸਟਰੇਸ਼ਨ ਯਕੀਨੀ ਕਰਨੀ ਹੋਵੇਗੀ। ਮੈਡੀਕਲੀ ਅਨਫਿਟ ਲੋਕਾਂ ਨੂੰ ਧਰਮ ਸਥਾਨ ਵੱਲ ਜਾਣ ਦੀ ਮਨਜ਼ੂਰੀ ਨਹੀਂ ਹੈ। ਕੁੱਲੂ 'ਚ ਖੇਤਰੀ ਹਸਪਤਾਲ 'ਚ ਮੁੱਖ ਮੈਡੀਕਲ ਅਧਿਕਾਰੀ ਨੇ ਕਿਹਾ,''ਅਸੀਂ ਮੈਡੀਕਲ ਮਦਦ ਪ੍ਰਦਾਨ ਕਰਨ ਲਈ ਹਰੇਕ ਬੈਂਸ ਕੈਂਪ 'ਤੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਦੀ ਇਕ ਟੀਮ ਤਾਇਨਾਤ ਕੀਤੀ ਹੈ। ਤੀਰਥ ਯਾਤਰੀਆਂ ਨੂੰ ਯਾਤਰਾ 'ਤੇ ਜਾਣ ਤੋਂ ਪਹਿਲਾਂ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।'' ਸ਼੍ਰੀਖੰਡ ਮਹਾਦੇਵ ਜਾਣ ਵਾਲਾ ਰਸਤਾ ਸੌਖਾ ਨਹੀਂ ਹੈ ਅਤੇ ਬਹੁਤ ਸਾਵਧਾਨੀਆਂ ਦੀ ਲੋੜ ਹੁੰਦੀ ਹੈ। ਇਹ ਭਗਵਾਨ ਸ਼ਿਵ ਦੇ ਨਿਵਾਸ ਸਥਾਨ 'ਚੋਂ ਇਕ ਹੈ। 72 ਫੁੱਟ ਦਾ ਸ਼ਿਵਲਿੰਗਮ 18,750 ਫੁੱਟ ਦੀ ਉੱਚਾਈ 'ਤੇ ਸਥਿਤ ਹੈ।

DIsha

This news is Content Editor DIsha