ਵੈਸ਼ਣੋ ਦੇਵੀ ਯਾਤਰਾ 'ਤੇ ਕੋਰੋਨਾਵਾਇਰਸ ਦਾ ਅਸਰ, ਰੋਕੀ ਗਈ ਬੱਸਾਂ ਦੀ ਆਵਾਜਾਈ

03/18/2020 2:19:35 PM

ਜੰਮੂ—ਕੋਰੋਨਾਵਾਇਰਸ ਦੇ ਲਗਾਤਾਰ ਸਾਹਮਣੇ ਆਉਂਦਿਆਂ ਮਾਮਲਿਆਂ ਦੌਰਾਨ ਜੰਮੂ-ਕਸ਼ਮੀਰ 'ਚ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਅੱਜ ਤੋਂ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਤੋਂ ਆਉਣ ਅਤੇ ਜਾਣ ਵਾਲੇ ਸਾਰੀਆਂ ਅੰਤਰਰਾਜੀ ਬੱਸਾਂ ਦੀ ਆਵਾਜਾਈ 'ਤੇ ਵੀ ਰੋਕ ਲਾ ਦਿੱਤੀ ਗਈ ਹੈ। ਦੱਸ ਦੇਈਏ ਕਿ ਪੂਰੀ ਦੁਨੀਆ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਦੇ ਕਾਰਨ ਸ਼੍ਰੀ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਨੇ ਬੀਤੇ ਮੰਗਲਵਾਰ ਨੂੰ ਸਾਰੇ ਸ਼ਰਧਾਲੂਆਂ ਨੂੰ ਯਾਤਰਾ ਟਾਲਣ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਸ਼ਰਾਈਨ ਬੋਰਡ ਨੇ ਵੈਸ਼ਣੋ ਦੇਵੀ ਮੰਦਰ 'ਚ ਹੋਣ ਵਾਲੀ ਆਰਤੀ ਅਰਧਕੁਮਾਰੀ 'ਚ ਗਰਭਪੂਜਨ ਗੁਫਾ ਅਤੇ ਸਮੂਹਾਂ ਦੀ ਯਾਤਰਾ 'ਤੇ ਵੀ ਪਾਬੰਦੀ ਲਾ ਦਿੱਤੀ ਹੈ।

ਇਸ ਤੋਂ ਪਹਿਲਾਂ ਸ਼ਰਾਈਨ ਬੋਰਡ ਨੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਪਹੁੰਚ ਰਹੇ ਸ਼ਰਧਾਲੂਆਂ ਲਈ ਸੈਲਫ ਰਿਪੋਰਟਿੰਗ ਫਾਰਮ ਭਰਨਾ ਜਰੂਰੀ ਕਰ ਦਿੱਤਾ ਸੀ। ਸਾਰੇ ਯਾਤਰੀਆਂ ਲਈ ਥਰਮਲ ਇਮੇਜ ਸਕੈਨਿੰਗ ਨੂੰ ਵੀ ਜ਼ਰੂਰੀ ਬਣਾਇਆ ਗਿਆ ਸੀ।

ਤਾਜ਼ਾ ਅੰਕਡ਼ਿਆਂ ਮੁਤਾਬਕ ਭਾਰਤ ’ਚ ਕੋਰੋਨਾ ਵਾਇਰਸ ਦੇ ਪਾਜੀਟਿਵ ਮਾਮਲਿਆਂ ਦੀ ਗਿਣਤੀ ਵਧ ਕੇ 147 ਹੋ ਗਈ ਹੈ। ਇਨ੍ਹਾਂ ’ਚੋਂ 14 ਮਰੀਜ਼ ਠੀਕ ਵੀ ਹੋਏ ਅਤੇ 3 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਕੁੱਲ 147 ਲੋਕਾਂ ’ਚ 123 ਭਾਰਤੀ ਅਤੇ 25 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਦੁਨੀਆ ਭਰ ’ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 7,989 ਤਕ ਪਹੁੰਚ ਗਈ ਹੈ ਅਤੇ 1 ਲੱਖ 98 ਹਜ਼ਾਰ ਹੁਣ ਤੱਕ ਪੁਸ਼ਟੀ ਕੀਤੇ ਗਏ ਮਾਮਲੇ ਹਨ। 

ਇਹ ਵੀ ਪੜ੍ਹੋ:  ਭਾਰਤ ’ਚ ਵਧਦਾ ਜਾ ਰਿਹੈ ਕੋਰੋਨਾ ਦਾ ਕਹਿਰ, ਪਾਜੀਟਿਵ ਕੇਸਾਂ ਦੀ ਗਿਣਤੀ ਵਧੀ

Iqbalkaur

This news is Content Editor Iqbalkaur