ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਨੂੰ ਦੀਵਾਲੀ ਦਾ ਤੋਹਫ਼ਾ, ਸ਼ਰਾਈਨ ਬੋਰਡ ਨੇ ਜਾਰੀ ਕੀਤੇ ਸੋਨੇ-ਚਾਂਦੀ ਦੇ ਸਿੱਕੇ

11/11/2020 12:39:31 PM

ਜੰਮੂ— ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਨੂੰ ਦੀਵਾਲੀ ਤੋਂ ਪਹਿਲਾਂ ਤੋਹਫ਼ਾ ਮਿਲਿਆ ਹੈ। ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਦੁਨੀਆ ਭਰ ਦੇ ਲੱਖਾਂ ਭਗਤਾਂ ਲਈ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਨਾਂ ਤੋਂ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਹਨ। ਸ਼ਰਾਈਨ ਬੋਰਡ ਦੇ ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਇਹ ਸਿੱਕੇ ਭਾਰਤ ਸਮੇਤ ਪੂਰੀ ਦੁਨੀਆ 'ਚ ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਲਈ ਜਾਰੀ ਕੀਤੇ ਗਏ ਹਨ। ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼-ਦੁਨੀਆ 'ਚ ਵੱਸਦੇ ਮਾਤਾ ਦੇ ਲੱਖਾਂ ਸ਼ਰਧਾਲੂਆਂ ਲਈ ਇਹ ਸਿੱਕੇ ਜਾਰੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਮਾਤਾ ਦੀ ਪੂਜਾ ਨਾਲ ਸਿੱਕਿਆਂ ਦਾ ਮਹੱਤਵ ਵੀ ਰਹਿੰਦਾ ਹੈ ਅਤੇ ਮਾਂ ਆਪਣੇ ਭਗਤਾਂ 'ਤੇ ਆਸ਼ੀਰਵਾਦ ਅਤੇ ਪਰਮ ਕ੍ਰਿਪਾ ਕਰਦੀ ਰਹੀ ਹੈ। 

ਇਹ ਵੀ ਪੜ੍ਹੋ: Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ


ਸਿਨਹਾ ਨੇ ਕਿਹਾ ਕਿ ਇਸ ਵਾਰ ਕੋਰੋਨਾ ਵਾਇਰਸ ਕਾਰਨ ਵੱਡੀ ਗਿਣਤੀ ਵਿਚ ਭਗਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਨਹੀਂ ਪਹੁੰਚ ਸਕੇ। ਅਜਿਹੇ ਵਿਚ ਵੈਸ਼ਨੋ ਦੇਵੀ ਸ਼ਰਾਈਨ ਨੇ ਤੈਅ ਕੀਤਾ ਕਿ ਜੰਮੂ ਅਤੇ ਦਿੱਲੀ ਵਿਚ ਭਗਤਾਂ ਲਈ ਸੋਨੇ ਅਤੇ ਚਾਂਦੀ ਦੇ ਸਿੱਕੇ ਉਪਲੱਬਧ ਕਰਵਾਏ ਜਾਣਗੇ। ਬੋਰਡ ਨੇ ਪਵਿੱਤਰ ਪਿੰਡੀਆਂ ਨਾਲ ਜੜ੍ਹੇ 2 ਗ੍ਰਾਮ, 5 ਗ੍ਰਾਮ ਅਤੇ 10 ਗ੍ਰਾਮ ਦੇ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਨੂੰ ਬਣਾਇਆ ਹੈ। ਸਿਨਹਾ ਨੇ ਇਸ ਦੇ ਨਾਲ ਹੀ ਕਿਹਾ ਮਨੁੱਖਤਾ ਦੇ ਹਿੱਤ ਵਿਚ ਲੋਕਾਂ ਨੂੰ ਸ਼ਾਂਤੀ ਦਾ ਰਸਤਾ ਅਪਣਾਉਣਾ ਚਾਹੀਦਾ ਹੈ। 

ਇਹ ਵੀ ਪੜ੍ਹੋ: ਫ਼ੌਜ ਦਾ ਵੱਡਾ ਖ਼ੁਲਾਸਾ, ਭਾਰਤ 'ਚ ਘੁਸਪੈਠ ਕਰਨ ਦੀ ਫਿਰਾਕ 'ਚ ਹਨ 300 ਅੱਤਵਾਦੀ



ਸਿੱਕਿਆਂ ਦੀ ਕੀਮਤ ਖਰੀਦਦਾਰੀ ਲਈ ਇਸਤੇਮਾਲ ਕੀਤੀ ਜਾਣ ਵਾਲੀ ਮੁਦਰਾ ਦੇ ਆਧਾਰ 'ਤੇ ਤੈਅ ਹੋਵੇਗੀ। ਇਸ ਤੋਂ ਇਲਾਵਾ ਸੋਨੇ ਅਤੇ ਚਾਂਦੀ ਦੇ ਬਾਜ਼ਾਰ ਭਾਅ ਦੇ ਆਧਾਰ 'ਤੇ ਸਿੱਕੇ ਦੀਆਂ ਕੀਮਤਾਂ ਵੀ ਹਰ ਦਿਨ ਬਦਲਦੀਆਂ ਰਹਿਣਗੀਆਂ। ਇਸ ਸਮੇਂ ਚਾਂਦੀ ਦਾ 10 ਗ੍ਰਾਮ ਦਾ ਸਿੱਕਾ 770 ਰੁਪਏ ਵਿਚ ਉਪਲੱਬਧ ਹੋਵੇਗਾ, ਜਦਕਿ 5 ਗ੍ਰਾਮ ਦੇ ਸਿੱਕੇ ਦੀ ਕੀਮਤ 410 ਰੁਪਏ ਹੈ। ਇਸ ਤੋਂ ਇਲਾਵਾ ਸੋਨੇ ਦੇ 2 ਗ੍ਰਾਮ ਦੇ ਸਿੱਕੇ ਦੀ ਕੀਮਤ 11,490 ਰੁਪਏ ਰੱਖੀ ਗਈ ਹੈ। ਉੱਥੇ ਹੀ 5 ਗ੍ਰਾਮ ਸੋਨੇ ਦੇ ਸਿੱਕੇ ਦੀ ਕੀਮਤ 28,150 ਅਤੇ 10 ਗ੍ਰਾਮ ਦੀ ਕੀਮਤ 55,880 ਰੁਪਏ ਹਨ। ਇਹ ਸਿੱਕੇ ਜੰਮੂ ਹਵਾਈ ਅੱਡੇ, ਕਟੜਾ, ਕਾਲਕਾ ਧਾਮ, ਜੰਮੂ ਦੇ ਨਾਲ ਹੀ ਦਿੱਲੀ ਵਿਚ ਪ੍ਰਿਥਵੀਰਾਜ ਰੋਡ 'ਤੇ ਜੇ. ਕੇ. ਹਾਊਸ 'ਚ ਸ਼ਰਾਈ ਦੀਆਂ ਦੁਕਾਨਾਂ 'ਤੇ ਉਪਲੱਬਧ ਹੋਣਗੇ।

ਇਹ ਵੀ ਪੜ੍ਹੋ: ਕਮਲਾ ਹੈਰਿਸ ਦੀ ਜਿੱਤ ਦੀ ਖੁਸ਼ੀ 'ਚ ਜਸ਼ਨ 'ਚ ਡੁੱਬਿਆ ਭਾਰਤ ਦਾ ਇਹ ਪਿੰਡ, ਲੱਗੀਆਂ ਰੌਣਕਾਂ (ਤਸਵੀਰਾਂ)

Tanu

This news is Content Editor Tanu