ਸ਼੍ਰੀ ਬਾਂਕੇ ਬਿਹਾਰੀ ਮੰਦਰ ਵਰਿੰਦਾਵਨ 30 ਜੂਨ ਤੱਕ ਰਹੇਗਾ ਬੰਦ

06/08/2020 9:57:11 PM

ਮਥੁਰਾ (ਇੰਟ) : ਵਿਸ਼ਵ ਪ੍ਰਸਿੱਧ ਬਾਂਕੇ ਬਿਹਾਰੀ ਮੰਦਰ ਦੇ ਦਰਸ਼ਨ ਲਈ ਬੇਤਾਬ ਸ਼ਰਧਾਲੂਆਂ ਨੂੰ ਇਕ ਵਾਰ ਫਿਰ ਨਿਰਾਸ਼ਾ ਮਿਲੀ ਹੈ। ਮੰਦਰ ਪ੍ਰਬੰਧਨ ਨੇ ਬਾਂਕੇ ਬਿਹਾਰੀ ਮੰਦਰ ਨੂੰ 30 ਜੂਨ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਹੈ। ਮੰਦਰ ਪ੍ਰਬੰਧਨ ਵਲੋਂ ਸੂਚਨਾ ਪ੍ਰਕਾਸ਼ਤ ਕੀਤੀ ਗਈ ਹੈ, ਜਿਸ ਵਿੱਚ ਕੋਵਿਡ-19 ਦਾ ਹਵਾਲਾ ਦਿੰਦੇ ਹੋਏ ਸ਼੍ਰੀ ਬਾਂਕੇ ਬਿਹਾਰੀ ਮੰਦਰ ਦੇ ਕਪਾਟ 30 ਜੂਨ ਤੇ ਆਗਾਮੀ ਆਦੇਸ਼ ਜਾਰੀ ਹੋਣ ਤੱਕ ਆਮ ਯਾਤਰੀਆਂ ਦੇ ਲਈ ਬੰਦ ਰਹੇਗਾ।
ਦੱਸ ਦੇਈਏ ਕਿ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਪ੍ਰਦੇਸ਼ ਦੇ ਸ਼ਾਪਿੰਗ ਮਾਲ, ਹੋਟਸ ਤੇ ਰੈਸਟੋਰੈਂਟ ਨੂੰ ਨਵੇਂ ਨਿਯਮਾਂ ਦੇ ਤਹਿਤ ਖੋਲ੍ਹਣ ਦਾ ਆਦੇਸ਼ ਦਿੱਤਾ। ਨਵੇਂ ਨਿਯਮਾਂ ਦੇ ਤਹਿਤ ਹਰ ਜਗ੍ਹਾ ਪ੍ਰਦੇਸ਼ ਦੇ ਲਈ ਟੋਕਨ ਪ੍ਰਣਾਲੀ ਵਰਗੇ ਸਿਸਟਮ ਹੋਣਗੇ। ਮੰਦਰ ਵਿੱਚ 'ਪ੍ਰਸਾਦ' ਆਦਿ ਦੀ ਵੰਡ ਨਹੀਂ ਹੋਵੇਗੀ।
ਮਥੁਰਾ ਵਿੱਚ ਕੋਰੋਨਾ ਦੇ ਮੱਦੇਨਜ਼ਰ ਇਨ੍ਹਾਂ ਸਥਾਨਾਂ 'ਤੇ ਰਹੇਗੀ ਪਾਬੰਦੀ
-ਵਿਸ਼ਵ ਪ੍ਰਸਿੱਧ ਬਾਂਕੇ ਬਿਹਾਰੀ ਮੰਦਰ 30 ਜੂਨ ਤੱਕ ਰਹੇਗਾ ਬੰਦ।
- ਰਾਧਾਬੱਲਭ, ਰਾਧਾਰਮਣ ਵੀ 30 ਜੂਨ ਤੱਕ ਸ਼ਰਧਾਲੂਆਂ ਲਈ ਬੰਦ ਰਹੇਗਾ।
- ਰੰਗਜੀ ਮੰਦਰ ਪ੍ਰਬੰਧਨ 15 ਜੂਨ ਨੂੰ ਹਾਲਾਤਾਂ ਨੂੰ ਦੇਖ ਫੈਸਲਾ ਲਵੇਗਾ।
- ਜ਼ਿਲ੍ਹਾ ਅਧਿਕਾਰੀ ਦੀ ਬੈਠਕ ਤੋਂ ਬਾਅਦ ਮੰਦਰ ਸੰਸਥਾਵਾਂ ਨੇ ਹਾਲਾਤਾਂ ਨੂੰ ਦੇਖ ਲਿਆ ਫੈਸਲਾ।

Gurdeep Singh

This news is Content Editor Gurdeep Singh