ਰਾਹੁਲ ਦੇ ਗਲੇ 'ਚ ਬੰਬ ਬੰਨ੍ਹ ਦੇ ਪਾਕਿਸਤਾਨ ਭੇਜ ਦਿਓ : ਪੰਕਜਾ ਮੁੰਡੇ

04/22/2019 9:03:31 PM

ਨਵੀਂ ਦਿੱਲੀ— ਸਰਜਿਕਲ ਸਟ੍ਰਾਈਕ ਨੂੰ ਲੈ ਕੇ ਵਿਰੋਧੀ ਵੱਲੋਂ ਸਵਾਲ ਚੁੱਕੇ ਜਾਣ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਦੀ ਮੰਤਰੀ ਪੰਕਜਾ ਮੁੰਡੇ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਵਿਵਾਦਿਤ ਬਿਆਨ ਦਿੱਤਾ ਹੈ। ਮਹਾਰਾਸ਼ਟਰ ਦੀ ਭਾਜਪਾ ਸਰਕਾਰ 'ਚ ਮੰਤਰੀ ਤੇ ਲੋਕ ਸਭਾ ਉਮੀਦਵਾਰ ਪੰਕਜਾ ਮੁੰਡੇ ਨੇ ਇਕ ਚੋਣ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਨੇ ਆਪਣੇ ਫੌਜੀਆਂ 'ਤੇ ਕਾਇਰਤਾ ਭਰੇ ਹਮਲੇ ਤੋਂ ਬਾਅਦ ਸਰਜੀਕਲ ਸਟ੍ਰਾਈਕ ਕੀਤਾ।

ਪੰਕਜਾ ਮੁੰਡੇ ਨੇ ਅੱਗੇ ਹਾ, 'ਕੁਝ ਲੋਕਾਂ ਨੇ ਪੁੱਛਿਆ ਕਿ ਸਰਜੀਕਲ ਸਟ੍ਰਾਈਕ ਕੀ ਹੈ? ਇਸ ਦੇ ਸਬੂਤ ਦਿਓ। ਮੇਰਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੇ ਗਲੇ 'ਚ ਬੰਬ ਬੰਨ੍ਹ ਦਿੰਦੇ ਤੇ ਉਨ੍ਹਾਂ ਨੂੰ ਉਥੇ ਭੇਜ ਦਿੰਦੇ ਤਾਂ ਵਿਰੋਧੀ ਨੂੰ ਸਬੂਤ ਮਿਲ ਜਾਂਦਾ।' ਉਨ੍ਹਾਂ ਕਿਹਾ ਕਿ 2016 'ਚ ਉੜੀ 'ਚ ਫੌਜ ਦੇ ਕੈਂਪ 'ਤੇ ਅੱਤਵਾਦੀ ਹਮਲਾ ਹੋਇਆ ਸੀ। ਹਮਲੇ 'ਚ ਫੌਜ ਦੇ 20 ਜਵਾਨ ਸ਼ਹੀਦ ਹੋਏ ਸਨ।
ਪੰਕਜਾ ਮੁੰਡੇ ਨੇ ਕਿਹਾ ਕਿ ਇਸ ਕਾਇਰਾਨਾ ਹਮਲੇ ਤੋਂ ਬਾਅਦ ਅਸੀਂ ਸਤੰਬਰ 2016 'ਚ ਪਾਕਿਸਤਾਨ 'ਤੇ ਸਰਜੀਕਲ ਸਟ੍ਰਾਈਕ ਕੀਤੀ ਸੀ। ਭਾਰਤੀ ਫੌਜ ਨੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਇਹ ਲੋਕ ਆਰਮੀ 'ਤੇ ਸ਼ੱਕ ਕਰ ਰਹੇ ਹਨ।

 

Inder Prajapati

This news is Content Editor Inder Prajapati