ਵਾਰਾਣਸੀ 'ਚ ਆਧਾਰ ਕਾਰਡ ਗਿਰਵੀ ਰੱਖ ਕੇ ਲੋਨ 'ਤੇ ਮਿਲ ਰਹੇ ਹਨ ਪਿਆਜ਼

12/01/2019 11:30:27 AM

ਵਾਰਾਣਸੀ—ਦੇਸ਼ ਭਰ 'ਚ ਪਿਆਜ਼ ਦੀਆਂ ਕੀਮਤਾਂ ਵੱਧਣ ਕਾਰਨ ਆਮ ਜਨਤਾ ਪਰੇਸ਼ਾਨ ਹੈ। ਰਾਜਨੀਤਿਕ ਪਾਰਟੀਆਂ ਮਹਿੰਗੇ ਪਿਆਜ਼ ਦੇ ਵਿਰੋਧ 'ਚ ਸੱਤਾ ਪੱਖ 'ਤੇ ਤਿੱਖਾ ਨਿਸ਼ਾਨਾ ਵਿੰਨ੍ਹ ਰਹੀਆਂ ਹਨ। ਅਜਿਹਾ ਹੀ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਤੋਂ ਸਾਹਮਣੇ ਆਇਆ ਹੈ, ਜਿੱਥੇ ਲੋਨ 'ਤੇ ਪਿਆਜ਼ ਦਿੱਤਾ ਜਾ ਰਿਹਾ ਹੈ ਹਾਲਾਂਕਿ ਲੋਨ 'ਤੇ ਪਿਆਜ਼ ਲੈਣ ਲਈ ਤੁਹਾਨੂੰ ਆਪਣਾ ਆਧਾਰ ਕਾਰਡ ਗਿਰਵੀਂ ਰੱਖਣਾ ਪਵੇਗਾ। ਦਰਅਸਲ ਲੋਨ 'ਤੇ ਪਿਆਜ਼ ਦੇਣ ਵਾਲੀਆਂ ਦੁਕਾਨਾਂ ਦੇ ਮਾਲਕ ਸਮਾਜਵਾਦੀ ਪਾਰਟੀਆਂ ਦੀ ਯੂਥ ਵਿੰਗ ਦੇ ਵਰਕਰ ਹਨ। ਇਹ ਦੁਕਾਨਦਾਰ ਲੋਨ 'ਤੇ ਪਿਆਜ਼ ਦੇ ਰਹੇ ਹਨ। ਬਦਲੇ 'ਚ ਗ੍ਰਾਹਕ ਨੂੰ ਆਪਣਾ ਆਧਾਰ ਕਾਰਡ ਗਿਰਵੀ ਰੱਖਣਾ ਪੈ ਰਿਹਾ ਹੈ। ਦੱਸ ਦੇਈਏ ਕਿ ਕਈ ਥਾਵਾਂ 'ਤੇ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਵੀ ਜ਼ਿਆਦਾ ਹੋ ਗਏ ਹਨ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪਿਆਜ਼ ਦੀ ਮਹਿੰਗਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਪਿਛਲੇ ਸਾਲ ਦੇ ਮੁਕਾਬਲੇ ਚਾਰ ਗੁਣਾ ਉੱਚੀਆਂ ਕੀਮਤਾਂ 'ਤੇ ਪਿਆਜ਼ ਵਿਕ ਰਿਹਾ ਹੈ, ਜਿਸਤੋਂ ਆਮ ਜਨਤਾ ਲਈ ਪਿਆਜ ਦਾ ਖ੍ਰੀਦਣਾ ਮੁਸ਼ਕਿਲ ਹੋ ਗਿਆ ਹੈ।

Iqbalkaur

This news is Content Editor Iqbalkaur