ਸ਼ੋਪੀਆਂ ਮੁਕਾਬਲਾ : ਜ਼ਖਮੀ ਅੱਤਵਾਦੀ ਨੂੰ ਸ਼੍ਰੀਨਗਰ ਹਸਪਤਾਲ ''ਚ ਦਾਖਲ ਕਰਾਇਆ

Friday, Mar 30, 2018 - 08:54 PM (IST)

ਸ਼੍ਰੀਨਗਰ (ਮਜੀਦ)—ਬੀਤੀ ਰਾਤ ਸ਼ੋਪੀਆਂ ਜ਼ਿਲੇ 'ਚ ਛੋਟੇ ਜਿਹੇ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਜ਼ਖਮੀ ਹੋਏ ਹਿਜ਼ਬੁਲ ਮੁਜਾਹਿਦੀਨ ਦੇ ਇਕ ਅੱਤਵਾਦੀ ਨੂੰ ਇਲਾਜ ਲਈ ਸ਼੍ਰੀਨਗਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਅੱਤਵਾਦੀ ਦੇ ਸ਼੍ਰੀਨਗਰ ਪਹੁੰਚਣ ਅਤੇ ਉਸ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸਿਫ ਅਕਤੂਬਰ 2017 ਤੋਂ ਅੱਤਵਾਦੀ ਸੰਗਠਨ ਨਾਲ ਜੁੜਿਆ ਹੈ। ਸ਼ੁਰੂਆਤ ਜਾਂਚ 'ਚ ਪਤਾ ਲੱਗਾ ਹੈ ਕਿ ਉਹ ਅਹਿਗਾਮ 'ਚ ਅੱਤਵਾਦੀਆਂ ਨਾਲ ਕਾਰ 'ਚ ਜਾ ਰਿਹਾ ਸੀ। ਇਸ ਦੌਰਾਨ ਫੌਜ ਦੇ ਗਸ਼ਤੀ ਦਲ ਨੇ ਉਨ੍ਹਾਂ 'ਤੇ ਗੋਲੀ ਚਲਾਈ ਪਰ ਅੱਤਵਾਦੀ ਕਾਰ ਛੱਡ ਕੇ ਭੱਜਣ 'ਚ ਸਫਲ ਰਹੇ। ਇਸ ਦੌਰਾਨ ਆਸਿਫ ਜ਼ਖਮੀ ਹੋਇਆ ਹੋਵੇਗਾ। 
ਹਿਜ਼ਬੁਲ ਲਈ ਕੰਮ ਕਰਨ ਵਾਲਾ ਸਰਕਾਰੀ ਕਰਮਚਾਰੀ ਕਾਬੂ
ਪੁਲਸ ਨੇ ਗੰਦਰਬਲ ਵਿਚ ਹਿਜ਼ਬੁਲ ਮੁਜਾਹਿਦੀਨ ਲਈ ਕੰਮ ਕਰਨ ਵਾਲੇ ਇਕ ਸਰਕਾਰੀ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਹੈ। ਕਰਮਚਾਰੀ ਕੋਲੋਂ ਕਈ ਹਥਿਆਰ ਅਤੇ ਵੱਡੀ ਗਿਣਤੀ ਵਿਚ ਨਕਦ ਬਰਾਮਦ ਕੀਤਾ ਗਿਆ ਹੈ। ਕਰਮਚਾਰੀ 'ਤੇ ਦੋਸ਼ ਹੈ ਕਿ ਉਹ ਕਸ਼ਮੀਰ ਵਿਚ ਅੱਤਵਾਦੀ ਸੰਗਠਨ ਨੂੰ ਕੰਮ ਕਰਨ ਵਿਚ ਮਦਦ ਕਰਦਾ ਸੀ। ਪੁਲਸ ਉਕਤ ਵਿਅਕਤੀ ਕੋਲੋਂ ਪੁੱਛਗਿੱਛ ਕਰ ਰਹੀ ਹੈ। 


Related News