ਸ਼ਿਵ ਸੈਨਾ ਦੀ ਮੰਗ : ਜੰਮੂ-ਕਸ਼ਮੀਰ ਤੋਂ ਹਟਾ ਦਿੱਤੀ ਜਾਵੇ ਧਾਰਾ 370

08/02/2017 5:44:05 PM

ਨਵੀਂ ਦਿੱਲੀ— ਭਾਜਪਾ ਦੇ ਸਹਿਯੋਗੀ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਕੋਲ ਭਾਰੀ ਬਹੁਮਤ ਹੈ ਅਤੇ ਅਜਿਹੇ 'ਚ ਉਸ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਹਟਾਉਣ ਦਾ ਨਿਰਮਾਣ ਲੈਣਾ ਚਾਹੀਦਾ। ਸ਼ਿਵਸੈਨਾ ਦੇ ਨੇਤਾ ਆਨੰਦ ਰਾਵ ਅਡਸੁਲ ਨੇ ਲੋਕ ਸਭਾ 'ਚ ਕੇਂਦਰੀ ਜੀ. ਐੱਸ. ਟੀ. (ਜੰਮੂ ਕਸ਼ਮੀਰ 'ਤੇ ਵਿਸਤਾਰ) ਬਿੱਲ-2017 'ਤੇ ਚਰਚਾ 'ਚ ਭਾਗ ਲੈਂਦੇ ਹੋਏ ਕਿਹਾ ਕਿ ਅੱਜ ਜੰਮੂ-ਕਸ਼ਮੀਰ 'ਚ ਜੀ. ਐੈੱਸ. ਟੀ. ਨੂੰ ਲੈ ਕੇ ਚਰਚਾ ਕਰ ਰਹੇ ਹਨ ਪਰ ਧਾਰਾ 370 ਬਾਰੇ 'ਚ ਵੀ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਚੌਣਾ ਦੇ ਸਮੇਂ ਪ੍ਰਚਾਰ 'ਚ ਅਸੀਂ ਧਾਰਾ 370 ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਬਹੁਮਤ ਹੈ ਤਾਂ ਫਿਰ ਵੀ ਪਰੇਸ਼ਾਨੀ ਹੈ। ਸਰਕਾਰ ਨੂੰ ਇਸ ਨੂੰ ਹਟਾਉਣ ਦੀ ਕਦਮ ਚੁੱਕਣਾ ਚਾਹੀਦਾ ਹੈ।
ਇਕ ਸਰਜੀਕਲ ਸਟਰਾਈਕ ਕਾਫੀ ਨਹੀਂ
ਜੰਮੂ 'ਚ ਕਸ਼ਮੀਰ 'ਚ ਪਾਕਿਸਤਾਨ ਅੱਤਵਾਦੀ ਦਾ ਜ਼ਿਕਰ ਕਰਦੇ ਹੋਏ ਸ਼ਿਵਸੈਨਾ ਮੈਂਬਰ ਨੇ ਕਿਹਾ ਕਿ 1965 ਦੌਰਾਨ ਯੁੱਧ 'ਚ ਸਾਡੀ ਸੈਨਾ ਲਾਹੌਰ ਗਈ ਸੀ, ਪਰ ਅੱਜ ਵੀ ਕਸ਼ਮੀਰ ਦਾ ਇਕ ਹਿੱਸਾ ਪਾਕਿਸਤਾਨ ਦੇ ਕੋਲ ਹੈ ਅਤੇ ਇੱਥੇ ਅੱਤਵਾਦ ਟਰੈਨਿੰਗ ਕੈਂਪ ਚਲਾਏ ਜਾ ਰਹੇ ਹਨ। ਪਾਕਿਸਤਾਨ ਦੇ ਕੰਟਰੋਲ 'ਚ ਕਸ਼ਮੀਰ ਦਾ ਹਿੱਸਾ ਹੈ, ਅਜਿਹੇ 'ਚ ਅਸੀਂ ਕਦੋਂ ਤੱਕ ਸੁਣਦੇ ਰਹਾਂਗੇ? ਉਨ੍ਹਾਂ ਨੇ ਕਿਹਾ ਕਿ ਸਾਡੇ ਜਵਾਨ ਬਹਾਦਰ ਹਨ। ਉਹ ਹੁਕਮ ਮਿਲਣ 'ਤੇ ਪੂਰੀ ਬਹਾਦਰੀ ਨਾਲ ਕਾਰਵਾਈ ਕਰਦੇ ਹਨ। ਕਲ੍ਹ ਇਕ ਅੱਤਵਾਦੀ ਸਰਗਨਾ ਅਬੁ ਦੁਜਾਨਾ ਅਤੇ ਉਸ ਦਾ ਸਾਥੀ ਮਾਰਿਆ ਗਿਆ ਅਤੇ ਇਹ ਮਾਣ ਦਾ ਵਿਸ਼ਾ ਹੈ। ਸਰਕਾਰ ਨੇ ਸਰਜੀਕਲ ਸਟਰਾਈਕ ਕੀਤੀ ਤਾਂ ਵੀ ਸਾਨੂੰ ਸਾਰਿਆਂ ਨੂੰ ਮਾਣ ਹੋਇਆ ਪਰ ਇਕ ਸਰਜੀਕਲ ਸਟਰਾਈਕ ਕਾਫੀ ਨਹੀਂ। ਸਾਨੂੰ ਇਸ ਤਰ੍ਹਾਂ ਦੇ ਸੰਦੇਸ਼ ਦਿੰਦੇ ਰਹਿਣਾ ਹੋਵੇਗਾ।