ਸ਼ਿਵਰਾਜ ਦੇ ਇਹ ਮੰਤਰੀ ਨਹੀਂ ਬਚਾ ਸਕੇ ਆਪਣੀ ਸੀਟ, 2 ਸੰਸਦ ਮੈਂਬਰ ਵੀ ਹਾਰੇ

12/11/2018 11:36:42 PM

ਭੋਪਾਲ—ਮੱਧ ਪ੍ਰਦੇਸ਼ 'ਚ ਸਰਕਾਰ ਕਿਸ ਦੀ ਬਣੇਗੀ ਇਹ ਤੈਅ ਨਹੀਂ ਹੋ ਸਕਿਆ ਹੈ। ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਜਪਾ ਉਮੀਦਵਾਰ ਸ਼ਿਵਰਾਜ ਸਿੰਘ ਨੇ ਤਾਂ ਵੱਡੀ ਜਿਤ ਦਰਜ ਕੀਤੀ ਪਰ ਉਨ੍ਹਾਂ ਦੇ ਇਕ ਦਰਜਨ ਮੰਤਰੀ ਬੁਰੀ ਤਰ੍ਹਾਂ ਨਾਲ ਹਾਰ ਗਏ। ਇਨ੍ਹਾਂ ਤੋਂ ਇਲਾਵਾ ਦੋ ਅਨੂਪ ਸੰਸਦ ਮੈਂਬਰ ਵੀ ਚੋਣਾਂ ਹਾਰ ਗਏ ਹਨ। ਵੋਟ ਗਿਣਤੀ ਦੇ ਨਤੀਜੇ ਅਨੁਸਾਰ ਕਾਂਗਰਸ ਭਾਜਪਾ ਤੋਂ ਅੱਗੇ ਚੱਲ ਰਹੀ ਹੈ। 
ਇਹ ਮੰਤਰੀ ਨਹੀਂ ਬਚਾ ਸਕੇ ਆਪਣੀ ਸੀਟ
ਭਾਜਪਾ ਦੇ ਇਕ ਦਰਜਨ ਤੋਂ ਵੱਧ ਮੰਤਰੀਆਂ ਦੀ ਸਥਿਤੀ ਪਹਿਲਾਂ ਹੀ ਖਰਾਬ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਪਾਰਟੀ ਨੇ ਮੌਕਾ ਦਿੱਤਾ। ਕੁਝ ਮੰਤਰੀ ਪਾਰਟੀ ਦੇ ਭਰੋਸੇ 'ਤੇ ਖਰ੍ਹਾ ਉਤਰੇ ਪਰ ਕੁਝ ਮੰਤਰੀ ਆਪਣੀ ਸੀਟ ਨਹੀਂ ਬਚਾ ਸਕੇ। ਸ਼ਿਵਰਾਜ ਸਰਕਾਰ 'ਚ ਕੈਬਨਿਟ ਮੰਤਰੀ ਅਰਚਨਾ ਚਿਟਨਿਸ ਤਾਂ ਆਜ਼ਾਦ ਉਮੀਦਵਾਰ ਤੋਂ ਹੀ ਹਾਰ ਗਈ। ਉੱਥੇ ਹੀ ਦੂਜੇ ਮੰਤਰੀ ਉਮਾ ਸ਼ੰਕਰ ਨੂੰ ਕਾਂਗਰਸ ਦੇ ਪੀ.ਸੀ. ਸ਼ਰਮਾ ਨੇ ਹਰਾਇਆ। ਇਨ੍ਹਾਂ ਇਕ ਦਰਜਨ ਮੰਤਰੀਆਂ 'ਚ ਅਰਚਨਾ ਚਿਟਨੀਸ, ਓਮ ਪ੍ਰਕਾਸ ਧੁਰਵੇ, ਲਲਿਤਾ ਯਾਦਵ, ਅੰਤਰ ਸਿੰਘ ਆਰਿਆ, ਲਾਲ ਸਿੰਘ ਆਰਿਆ, ਜੈਭਾਨ ਸਿੰਘ ਪਵੈਆ, ਰੁਸਤਮ ਸਿੰਘ, ਬਾਲਕ੍ਰਿਸ਼ਨ ਪਾਟੀਦਾਰ, ਸ਼ਰਦ ਜੈਨ, ਉਮਾ ਸ਼ੰਕਰ ਗੁਪਤਾ ਅਤੇ ਦੀਪਕ ਜੋਸ਼ੀ ਸ਼ਾਮਲ ਹਨ।

Hardeep kumar

This news is Content Editor Hardeep kumar