MP ਸਰਕਾਰ ਨੇ ਵੀ ਬਲੈਗ ਫੰਗਸ ਨੂੰ ਮਹਾਮਾਰੀ ਐਲਾਨਿਆ, ਸਰਕਾਰੀ ਹਸਪਤਾਲਾਂ ’ਚ ਹੋਵੇਗਾ ਮੁਫ਼ਤ ਇਲਾਜ

05/22/2021 2:33:43 PM

ਭੋਪਾਲ– ਕੋਰੋਨਾ ਸੰਕਟ ਦਰਮਿਆਨ ਬਲੈਕ ਫੰਗਸ ਮੱਧ-ਪ੍ਰਦੇਸ਼ ’ਚ ਵੀ ਆਪਣਾ ਕਹਿਰ ਢਾਹ ਰਹੀ ਹੈ। ਇਸ ਦੇ ਵਧਦੇ ਪ੍ਰਭਾਵ ਨੂੰ ਵੇਖਦੇ ਹੋਏ ਸ਼ਿਵਰਾਜ ਸਰਕਾਰ ਨੇ ਬਲੈਗ ਫੰਗਸ ਨੂੰ ਮਹਾਮਾਰੀ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੱਧ-ਪ੍ਰਦੇਸ਼ ਬਲੈਕ ਫੰਗਸ ਨੂੰ ਮਹਾਮਾਰੀ ਐਲਾਨ ਕਰਨ ਵਾਲਾ ਦੇਸ਼ ਦਾ 5ਵਾਂ ਸੂਬਾ ਬਣ ਗਿਆ ਹੈ। ਉਥੇ ਹੀ ਸੂਬੇ ਦੇ ਹੋਰ ਜ਼ਿਲ੍ਹਿਆਂ ’ਚ ਵੀ ਬਲੈਕ ਫੰਗਸ ਦੇ ਮਰੀਜ਼ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਦੇ ਇਲਾਜ ਲਈ ਚੰਗੇ ਤੋਂ ਚੰਗਾ ਪ੍ਰਬੰਧ ਹੋਵੇ। ਜਿਨ੍ਹਾਂ ਮਰੀਜ਼ਾਂ ਦਾ ਆਪਰੇਸ਼ਨ ਹੋਇਆ ਹੈ, ਉਨ੍ਹਾਂ ਨੂੰ ‘ਐਂਫੋਟੈਰਿਸਿਨ ਬੀ’ ਟੀਕਾ ਮਿਲ ਜਾਵੇ, ਇਹ ਯਕੀਨੀ ਕੀਤਾ ਜਾਵੇ। ਸਰਕਾਰ ਨੇ ਬਲੈਕ ਫੰਗਸ ਦੇ ਮਰੀਜ਼ਾਂ ਦੇ ਸਰਕਾਰੀ ਹਸਪਤਾਲਾਂ ’ਚ ਮੁਫ਼ਤ ਇਲਾਜ ਦਾ ਇੰਤਜ਼ਾਮ ਕੀਤਾ ਹੈ। 

ਦੱਸ ਦੇਈਏ ਕਿ ਸੂਬੇ ਦੇ ਸਭ ਤੋਂ ਵੱਡੇ ਹਸਪਤਾਲ ’ਚ ਬਲੈਕ ਫੰਗਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਸਰਜਰੀ ਲਈ ਅੰਡੋਸਕੋਪੀ ਮਸ਼ੀਨਾਂ ਘੱਟ ਪੈਣ ਲੱਗੀਆਂ ਹਨ। ਮੌਜੂਦਾ ਸਮੇਂ ’ਚ ਇਥੇ ਇਸ ਬੀਮਾਰੀ ਦੇ 167 ਮਰੀਜ਼ ਦਾਖਲ ਹਨ। ਅਜਿਹੇ ’ਚ ਜਿਨ੍ਹਾਂ ਮਰੀਜ਼ਾਂ ਨੂੰ ਨੱਕ ਅਤੇ ਸਾਈਨਸ ’ਚ ਫੰਗਸ ਦੀ ਇਨਫੈਕਸ਼ਨ ਵਧ ਰਹੀ ਹੈ, ਉਨ੍ਹਾਂ ’ਚ ਅੰਡੋਸਕੋਪੀ ਰਾਹੀਂ ਈ.ਐੱਨ.ਟੀ. ਸਰਜਨ ਫੰਗਸ ਕੱਢ ਰਹੇ ਹਨ। ਉਥੇ ਹੀ ਸੂਬੇ ਦੇ ਹੋਰ ਜ਼ਿਲ੍ਹਿਆਂ ’ਚ ਵੀ ਬਲੈਕ ਫੰਗਸ ਦੇ ਮਰੀਜ਼ ਵਧ ਰਹੇ ਹਨ। 

Rakesh

This news is Content Editor Rakesh