ਚੌਥੀ ਵਾਰ ਸੀ.ਐੱਮ. ਬਣੇ ਸ਼ਿਵਰਾਜ, ਮੱਧ ਪ੍ਰਦੇਸ਼ ''ਚ ਇਕ ਵਾਰ ਫਿਰ ''ਕਮਲ'' ਰਾਜ

03/23/2020 9:36:26 PM

ਭੋਪਾਲ — ਇਕ ਵਾਰ ਫਿਰ ਸ਼ਿਵਰਾਜ ਸਿੰਘ ਚੌਹਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਚੁਣ ਲਏ ਗਏ ਹਨ। ਰਾਜਪਾਲ ਲਾਲਜੀ ਟੰਡਨ ਨੇ ਉਨ੍ਹਾਂ ਨੂੰ ਸਹੁੰ ਚੁੱਕਾਈ। ਤੁਹਾਨੂੰ ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮੱਧ ਪ੍ਰਦੇਸ਼ 'ਚ ਪਹਿਲੀ ਵਾਰ ਕਿਸੇ ਨੇ ਚੌਥੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾ ਅਰਜੁਨ ਸਿੰਘ ਅਤੇ ਸ਼ਿਆਮਚਰਣ ਸ਼ੁਕਲ ਤਿੰਨ-ਤਿੰਨ ਵਾਰ ਮੁੱਖ ਮੰਤਰੀ ਰਹੇ ਹਨ।
 

ਇਸ ਤੋਂ ਪਹਿਲਾ ਸ਼ਾਮ 6 ਵਜੇ ਸ਼ੁਰੂ ਹੋਈ ਬੀਜੇਪੀ ਵਿਧਾਇਕ ਦਲ ਦੀ ਬੈਠਕ 'ਚ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਨੂੰ ਇਕ ਵਾਰ ਫਿਰ ਸੀ.ਐੱਮ. ਲਈ ਚੁਣਿਆ ਗਿਆ। ਸਾਬਕਾ ਵਿਰੋਧੀ ਨੇਤਾ ਗੋਪਾਲ ਭਾਰਗਵ ਨੇ ਹੀ ਸ਼ਿਵਰਾਜ ਦੇ ਨਾਮ ਦਾ ਪ੍ਰਸਤਾਵ ਰੱਖਿਆ ਸੀ। ਜਿਸ ਤੋਂ ਬਾਅਦ ਬੈਠਕ 'ਚ ਮੌਜੂਦ ਤਮਾਮ ਬੀਜੇਪੀ ਨੇਤਾਵਾਂ ਨੇ ਇਸ 'ਤੇ ਮੋਹਰ ਲਗਾ ਦਿੱਤੀ। ਤੁਹਾਨੂੰ ਦੱਸ ਦਈਏ ਕਿ ਇਸ ਵਾਰ ਸ਼ਿਵਰਾਜ ਦੇ ਨਾਲ-ਨਾਲ ਨਰਿੰਦਰ ਸਿੰਘ ਤੋਮਰ ਅਤੇ ਨਰੋਤਮ ਮਿਸ਼ਰਾ ਦੇ ਨਾਵਾਂ ਦੀ ਵੀ ਚਰਚਾ ਸੀ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਹਾਈਕਮਾਨ ਨੇ ਸ਼ਿਵਰਾਜ ਸਿੰਘ ਦਾ ਨਾਮ ਫਾਇਨਲ ਕਰ ਦਿੱਤਾ ਹੈ।


Inder Prajapati

Content Editor

Related News