ਸ਼ਿਵਰਾਜ ਨੇ ਪ੍ਰਿਯੰਕਾ ਨੂੰ ਪੁੱਛਿਆ ਸਵਾਲ, ਗੱਠਜੋੜ ਦੇ ਲੋਕ ਦਿੱਲੀ ’ਚ ਦੋਸਤੀ ਤਾਂ ਸੂਬਿਆਂ ’ਚ ਕਿਉਂ ਕਰ ਰਹੇ ਕੁਸ਼ਤੀ!

11/06/2023 6:44:04 PM

ਸਿੰਗਰੌਲੀ, (ਯੂ. ਐੱਨ. ਆਈ.)- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਸੂਬੇ ਵਿਚ ਚੋਣ ਪ੍ਰਚਾਰ ਲਈ ਆ ਰਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਨੂੰ ਪੁੱਛਿਆ ਹੈ ਕਿ ‘ਇੰਡੀਆ’ ਗੱਠਜੋੜ ਦੇ ਲੋਕਾਂ ਦੀ ਦਿੱਲੀ ਵਿਚ ਦੋਸਤੀ ਅਤੇ ਸੂਬਿਆਂ ਵਿਚ ਕੁਸ਼ਤੀ ਕਿਉਂ ਕਰ ਰਹੇ ਹਨ ਅਤੇ ਕਾਂਗਰਸ ਪਾਰਟੀ ਅਜਿਹੀ ਦਲਦਲ ਕਿਉਂ ਬਣ ਗਈ ਹੈ, ਜਿਸ ਵਿਚ ਇਹ ਗੱਠਜੋੜ ਹੀ ਧਸ ਗਏ ਹਨ। ਚੋਣ ਪ੍ਰਚਾਰ ਦੇ ਸਿਲਸਿਲੇ ਵਿਚ ਇਥੇ ਆਏ ਸ਼੍ਰੀ ਚੌਹਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਸ਼੍ਰੀਮਤੀ ਵਢੇਰਾ ਮੱਧ ਪ੍ਰਦੇਸ਼ ਆ ਰਹੀ ਹੈ, ਉਸਨੂੰ ਕੁਝ ਸਵਾਲ ਪੁੱਛਣੇ ਹਨ।

ਵਿਰੋਧੀ ਪਾਰਟੀਆਂ ਦਾ ‘ਇੰਡੀਆ’ ਗੱਠਜੋੜ ਬਣਿਆ, ਜਿਸ ਵਿਚ ਸਪਾ ਹੈ, ਆਮ ਆਦਮੀ ਪਾਰਟੀ ਹੈ, ਦਿੱਲੀ ਵਿਚ ਦੋਸਤੀ ਅਤੇ ਸੂਬਿਆਂ ਵਿਚ ਕੁਸ਼ਤੀ, ਇਹ ਪਾਰਟੀਆਂ ਆਪਸ ਵਿਚ ਹੀ ਲੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕੱਲ ਕਿਹਾ ਕਿ ਕਾਂਗਰਸ ਤਾਂ ਚਾਲੂ ਪਾਰਟੀ ਹੈ। ਇਹ ਲੋਕਾਂ ਨੂੰ ਠੱਗਦੀ ਹੈ ਇਸ ’ਤੇ ਭਰੋਸਾ ਕਰ ਕੇ ਅਸੀਂ ਗਲਤੀ ਕੀਤੀ। ‘ਇੰਡੀਆ’ ਗੱਠਜੋੜ ਵਾਲੇ ਹੀ ਕਾਂਗਰਸ ਬਾਰੇ ਕਹਿ ਰੇਹ ਹਨ ਕਿ ਕਾਂਗਰਸ ਭਰੋਸਾ ਕਰਨ ਲਾਇਕ ਪਾਰਟੀ ਨਹੀਂ ਹੈ।

ਅਖਿਲੇਸ਼ ਯਾਦਵ ਵੀ ਕਹਿ ਰਹੇ ਹਨ ਕਿ 80 ਸਾਲ ਦੇ ਬਜ਼ੁਰਗ ਕਿਸੇ ਨੂੰ ਕੀ ਪਛਾਣਨਗੇ? ਉਨ੍ਹਾਂ ਨੂੰ ਕਮਲਨਾਥ ਦੀ ਉਮਰ ’ਤੇ ਹੀ ਸ਼ੱਕ ਹੈ। ਰਾਹੁਲ ਗਾਂਧੀ ਨੂੰ ਝੂਠ ਬੋਲਿਆ ਨੂੰ ਸ੍ਰੀ ਕਮਲਨਾਥ ਨੇ ਝੂਠ ਦੱਸ ਦਿੱਤਾ ਕਿ ਉਨ੍ਹਾਂ ਦੀ ਉਮਰ 72 ਸਾਲ ਹੈ। ਅਖਿਲੇਸ਼ ਯਾਦਵ ਕਹਿ ਰਹੇ ਹਨ ਕਿ ਕਮਲਨਾਥ 80 ਸਾਲ ਦੇ ਹਨ। ਹੁਣ ਕਮਲਨਾਥ ਦੀ ਸਹੀ ਉਮਰ ਤਾਂ ਦਸੋ ਕਿ ਕਿੰਨੀ ਹੈ? ਉਨ੍ਹਾਂ ਕਿਹਾ ਕਿ ਸ੍ਰੀਮਤੀ ਵਢੇਰਾ ਨੂੰ ਇਹ ਵੀ ਜਵਾਬ ਦੇਣਾ ਚਾਹੀਦਾ ਹੈ ਕਿ ਕਾਂਗਰਸ ਅਜਿਹੀ ਦਲਦਲ ਕਿਉਂ ਬਣ ਗਈ ਹੈ, ਜਿਸ ਵਿਚ ‘ਇੰਡੀਆ’ ਗੱਠਜੋੜ ਧਸ ਗਿਆ ਹੈ। ਜਦੋਂ ਕੋਈ ਕਾਂਗਰਸ ’ਤੇ ਭਰੋਸਾ ਨਹੀਂ ਕਰ ਰਿਹਾ ਹੈ ਤਾਂ ਪ੍ਰਦੇਸ਼ ਕਿਵੇਂ ਭਰੋਸਾ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਿਯੰਕਾ ਵਢੇਰਾ ਕਹਿੰਦੀ ਹੈ ਕਿ ਭਾਜਪਾ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਪੀ. ਐੱਮ. ਅਤੇ ਸੀ. ਐੱਮ. ਕਿਸਾਨ ਸਨਮਾਨ ਫੰਡ ਦੇ ਰਹੀ ਹੈ, ਕਾਂਗਰਸ ਨੇ ਤਾਂ ਵਾਅਦਾ ਖਿਲਾਫੀ ਕਰਦੇ ਹੋਏ ਕਿਸਾਨਾਂ ਨੂੰ ਕਰਜ਼ਾ ਵੀ ਮੁਆਫ ਨਹੀਂ ਕੀਤਾ।

Rakesh

This news is Content Editor Rakesh