ਸ਼ਿਵਪਾਲ ਸਿੰਘ ਯਾਦਵ ਦੀ ਜ਼ੈੱਡ ਸ਼੍ਰੇਣੀ ਸੁਰੱਖਿਆ ਹਟਾ ਕੇ ''ਵਾਈ'' ਕੀਤੀ ਗਈ

11/28/2022 4:20:30 PM

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਮੈਨਪੁਰੀ ਸੰਸਦੀ ਖੇਤਰ ਅਤੇ ਰਾਮਪੁਰ ਅਤੇ ਖਤੌਲੀ ਵਿਧਾਨ ਸਭਾ ਖੇਤਰ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦਰਮਿਆ ਸੂਬੇ ਸਰਕਾਰ ਨੇ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ-ਲੋਹੀਆ (ਪ੍ਰਸਪਾ) ਦੇ ਪ੍ਰਧਾਨ ਸ਼ਿਵਪਾਲ ਸਿੰਘ ਦੀ ਸੁਰੱਖਿਆ 'ਜ਼ੈੱਡ' ਸ਼੍ਰੇਣੀ ਤੋਂ ਘਟਾ ਕੇ 'ਵਾਈ' ਸ਼੍ਰੇਣੀ ਕਰ ਦਿੱਤੀ ਹੈ। ਇਕ ਅਧਿਕਾਰਤ ਪੱਤਰ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਨੇ ਪੁਲਸ ਕਮਿਸ਼ਨਰ, ਲਖਨਊ ਅਤੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਇਟਾਵਾ ਨੂੰ ਪੱਤਰ ਲਿਖ ਕੇ ਪ੍ਰਸਪਾ ਮੁਖੀ ਅਤੇ ਜਸਵੰਤ ਨਗਰ ਦੇ ਵਿਧਾਇਕ ਸ਼ਿਵਪਾਲ ਸਿੰਘ ਯਾਦਵ ਦੀ ਸੁਰੱਖਿਆ 'ਜੈੱਡ' ਸ਼੍ਰੇਣੀ ਦੇ ਸਥਾਨ 'ਤੇ 'ਵਾਈ ਸ਼੍ਰੇਣੀ ਕੀਤੇ ਜਾਣ ਦੀ ਜਾਣਕਾਰੀ ਦਿੱਤੀ।

ਐਤਵਾਰ ਨੂੰ ਲਿਖੀ ਚਿੱਠੀ 'ਚ ਉਨ੍ਹਾਂ ਕਿਹਾ ਕਿ 25 ਨਵੰਬਰ ਨੂੰ ਆਯੋਜਿਤ ਸੂਬਾ ਪੱਧਰੀ ਸੁਰੱਖਿਆ ਕਮੇਟੀ ਦੀ ਬੈਠਕ 'ਚ ਇਹ ਫੈਸਲਾ ਲਿਆ। ਸਾਲ 2018 'ਚ ਸ਼ਿਵਪਾਲ ਸਿੰਘ ਯਾਦਵ ਨੂੰ ਜ਼ੈੱਡ ਸ਼੍ਰੇਣੀ ਪ੍ਰਦਾਨ ਕੀਤੀ ਗਈ ਸੀ। ਪੁਲਸ ਅਨੁਸਾਰ ਰਾਸ਼ਟਰੀ ਸੁਰੱਖਿਆ ਗਾਰਦ (ਐੱਨ.ਐੱਸ.ਜੀ.) ਦੇ 4 ਤੋਂ 5 ਕਮਾਡੋਂ ਸਮੇਤ ਕੁੱਲ 22 ਸੁਰੱਖਿਆ ਪ੍ਰਦਾਨ ਕਰਦੇ ਹਨ।

DIsha

This news is Content Editor DIsha