ਸ਼ਿਵਾਨੰਦ ਤਿਵਾਰੀ ਦਾ ਵੱਡਾ ਬਿਆਨ, ਕਿਹਾ-ਨਿਤੀਸ਼ ਕੁਮਾਰ ਕੀ ਖੁਦ ਦੁੱਧ ਦੇ ਧੋਤੇ ਹਨ?

07/26/2017 2:01:55 PM

ਪਟਨਾ—ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਅਤੇ ਸਾਬਕਾ ਰਾਜ ਸਭਾ ਸੰਸਦ ਮੈਂਬਰ ਸ਼ਿਵਾਨੰਦ ਤਿਵਾਰੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਉਪ ਮੁੱਖ ਮੰਤਰੀ ਤੇਜਸਵੀ ਤੋਂ ਸਵਾਲ ਪੁੱਛਣ ਵਾਲੇ ਨਿਤੀਸ਼ ਕੁਮਾਰ ਕੀ ਖੁਦ ਦੁੱਧ ਦੇ ਧੋਤੇ ਹਨ? ਉਨ੍ਹਾਂ ਦਾ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟਾਲਰੇਂਸ ਇਕ ਮਾਤਰ ਢੋਂਗ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਭੇਦ ਖੁੱਲ੍ਹਾ ਤਾਂ ਗੱਡੇ ਮੁਰਦੇ ਉਖੜਨਗੇ ਅਤੇ ਉਨ੍ਹਾਂ ਦੀ ਪੋਲ ਖੁੱਲ੍ਹ ਜਾਵੇਗੀ।
ਸ਼ਿਵਾਨੰਦ ਤਿਵਾਰੀ ਨੇ ਤੇਜਸਵੀ ਦੇ ਮਸਲੇ 'ਤੇ ਗੱਲ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਨਿਤੀਸ਼ ਦੇ ਬੁਲਾਰੇ ਤੇਜਸਵੀ ਤੋਂ ਸਫਾਈ ਮੰਗ ਰਹੇ ਹਨ ਤਾਂ ਉਸ ਤੋਂ ਲੱਗਦਾ ਹੈ ਕਿ ਜਿਵੇਂ ਕੋਰਟ ਨਿਤੀਸ਼ ਦਾ ਹੈ। ਉਨ੍ਹਾਂ ਨੇ ਕਿਹਾ ਕਿ ਤੇਜਸਵੀ ਵੱਲੋਂ ਜਵਾਬ 27 ਅਗਸਤ ਨੂੰ ਰਾਜਦ ਦੀ ਰੈਲੀ 'ਚ ਦਿੱਤਾ ਜਾਵੇਗਾ।
ਜਾਣਕਾਰੀ ਮੁਤਾਬਕ ਸ਼ਿਵਾਨੰਦ ਤਿਵਾਰੀ ਦੇ ਇਸ ਬਿਆਨ ਨੇ ਸਿਆਸੀ ਤੂਫਾਨ ਖੜ੍ਹਾ ਕਰ ਦਿੱਤਾ ਹੈ। ਪਹਿਲਾਂ ਵੀ ਸ਼ਿਵਾਨੰਦ ਤਿਵਾਰੀ ਨੇ ਨਿਤੀਸ਼ ਕੁਮਾਰ 'ਤੇ ਸੋਸ਼ਲ ਮੀਡੀਆ ਦੇ ਰਾਹੀਂ ਹਮਲਾ ਬੋਲਿਆ ਸੀ। ਉੱਥੇ ਦੂਜੇ ਪਾਸੇ ਜਨਤਾ ਦਲ ਨੇ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਦੀਆਂ ਗੱਲਾਂ ਨੂੰ ਕੋਈ ਮਹੱਤਵ ਨਹੀਂ ਦਿੰਦੇ।


Related News