ਮਸ਼ਹੂਰ ਕ੍ਰਿਕਟਰ ਯੁਵਰਾਜ ਦੇ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਇੰਜੀਨੀਅਰ ਕੁੜੀ ਨੇ ਲਿਆ ਵੱਡਾ ਫੈਸਲਾ (ਤਸਵੀਰਾਂ)

10/01/2015 8:39:55 AM

ਇੰਦੌਰ-ਭਾਰਤ ਦੇ ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਵਲੋਂ ਕੈਂਸਰ ਦੀ ਬੀਮਾਰੀ ਜਿੱਤਣ ਵਾਲੇ ਦਿਨਾਂ ਨੂੰ ਯਾਦ ਕਰਦਿਆਂ ਇਸੇ ਬੀਮਾਰੀ ਤੋਂ ਪੀੜਤ ਪੂਣੇ ''ਚ ਕੰਮ ਕਰਨ ਵਾਲੀ ਕੰਪਿਊਟਰ ਸਾਇੰਸ ਇੰਜੀਨੀਅਰ ਸ਼ਿਵਾਨੀ ਯਾਦਵ (23) ਨੇ ਮਨ ਹੀ ਮਨ ਫੈਸਲਾ ਲੈ ਲਿਆ ਕਿ ਉਹ ਵੀ ਸਭ ਨੂੰ ਇਹ ਜੰਗ ਜਿੱਤ ਕੇ ਦਿਖਾਵੇਗੀ ਅਤੇ ਉਸ ਦੇ ਇਸ ਫੈਸਲੇ ਦੀਆਂ ਸੋਸ਼ਲ ਮੀਡੀਆ ''ਤੇ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ। ਉਸ ਦੇ ਮੰਗੇਤਰ ਸਮੇਤ ਕਾਫੀ ਲੋਕ ਸ਼ਿਵਾਨੀ ਦੇ ਸਮਰਥਨ ''ਚ ਆ ਗਏ ਹਨ। 
ਜਾਣਕਾਰੀ ਮੁਤਾਬਕ ਪੂਣੇ ਦੀ ਰਹਿਣ ਵਾਲੀ ਕੰਪਿਊਟਰ ਸਾਇੰਸ ਇੰਜੀਨੀਅਰ ਸ਼ਿਵਾਨੀ ਯਾਦਵ ਬਲੱਡ ਕੈਂਸਰ ਦੀ ਬੀਮਾਰੀ ਨਾਲ ਲੜ ਰਹੀ ਹੈ ਅਤੇ ਉਸ ਦੇ ਆਪਰੇਸ਼ਨ ''ਚ 51 ਲੱਖ ਰੁਪਏ ਦਾ ਖਰਚਾ ਆ ਰਿਹਾ ਹੈ। ਇਕ ਸਧਾਰਨ ਪਰਿਵਾਰ ਹੋਣ ਕਾਰਨ ਸ਼ਿਵਾਨੀ ਲਈ ਇਹ ਰਕਮ ਬਹੁਤ ਵੱਡੀ ਹੈ ਪਰ ਸ਼ਿਵਾਨੀ ਦਾ ਕਹਿਣਾ ਹੈ ਕਿ ਕ੍ਰਿਕਟਰ ਯੁਵਰਾਜ ਨੇ ਵੀ ਕੈਂਸਰ ਦੀ ਜੰਗ ਜਿੱਤੀ ਸੀ ਅਤੇ ਉਸ ਨੂੰ ਵੀ ਉਨ੍ਹਾਂ ਤੋਂ ਹੀ ਪ੍ਰੇਰਨਾ ਮਿਲੀ ਹੈ। 
ਉਸ ਨੇ ਕਿਹਾ ਕਿ ਲੋਕਾਂ ਦੀ ਮਦਦ ਅਤੇ ਪ੍ਰਾਰਥਨਾ ਉਂਝ ਹੀ ਮੈਨੂੰ ਸਫਲਤਾ ਦੇਵੇਗੀ, ਜਿਵੇਂ ਯੁਵਰਾਜ ਨੂੰ ਦਿੱਤੀ ਸੀ। ਸ਼ਿਵਾਨੀ ਨੇ ਯੁਵਰਾਜ ਤੋਂ ਪ੍ਰੇਰਿਤ ਹੋ ਕੇ ਹੀ ਫੇਸਬੁੱਕ ''ਤੇ ''ਗੈੱਟ ਵੈੱਲ ਸੂਨ ਸ਼ਿਵਾਨੀ ਯਾਦਵ'' ਨਾਂ ਦਾ ਪੇਜ ਬਣਾਇਆ ਹੈ। ਕੈਂਸਰ ਦੇ ਖਿਲਾਫ ਲੜਾਈ ''ਚ ਸ਼ਿਵਾਨੀ ਫੇਸਬੁੱਕ ''ਤੇ ਕਵਰ ਪੇਜ ''ਫਾਈਟ ਅਗੇਂਸਟ ਕੈਂਸਰ'' ਬਣਾ ਕੇ ਖੁਦ ਦੀ ਬੀਮਾਰੀ ਖਿਲਾਫ ਪ੍ਰਤਿਰੋਧਕ ਸਮਰੱਥਾ ਵਧਾ ਰਹੀ ਹੈ। 
ਸ਼ਿਵਾਨੀ ਦੇ ਭਰਾ ਅਤੇ ਮਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਡੇਢ ਮਹੀਨੇ ''ਚ ਆਪਰੇਸ਼ਨ ਕਰਨਾ ਜ਼ਰੂਰੀ ਦੱਸਿਆ ਹੈ ਅਤੇ ਉਸ ਦਾ ਇਲਾਜ ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ''ਚ ਚੱਲ ਰਿਹਾ ਹੈ। ਸ਼ਿਵਾਨੀ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਬੋਨ ਮੈਰੋ ਟਰਾਂਸਪਲਾਂਟ ਸਫਲ ਹੋਣ ''ਤੇ ਸ਼ਿਵਾਨੀ ਠੀਕ ਹੋ ਸਕਦੀ ਹੈ। ਸ਼ਿਵਾਨੀ ਦਾ ਦੁਬਈ ''ਚ ਰਹਿੰਦਾ ਮੰਗੇਤਰ ਹਿਤੇਂਦਰ ਵੀ ਉਸ ਦਾ ਪੂਰਾ ਸਾਥ ਦੇ ਰਿਹਾ ਹੈ ਅਤੇ ਉਸ ਦਾ ਵੀ ਇਹੀ ਮੰਨਣਾ ਹੈ ਕਿ ਸ਼ਿਵਾਨੀ ਬਹੁਤ ਜਲਦੀ ਠੀਕ ਹੋ ਜਾਵੇਗੀ। 
ਹਿਤੇਂਦਰ ਦਾ ਕਹਿਣਾ ਹੈ ਕਿ ਮੰਗਣੀ ਦੇ ਇਕ ਹਫਤੇ ਬਾਅਦ ਹੀ ਉਸ ਨੂੰ ਪਤਾ ਲੱਗਿਆ ਸੀ ਕਿ ਜਿਸ ਕੁੜੀ ਨਾਲ ਉਹ ਵਿਆਹ ਕਰਨ ਜਾ ਰਿਹਾ ਹੈ, ਉਸ ਨੂੰ ਗੰਭੀਰ ਬੀਮਾਰੀ ਹੈ ਪਰ ਇਸ ਦੇ ਬਾਵਜੂਦ ਵੀ ਹਿਤੇਂਦਰ ਨੇ ਸ਼ਿਵਾਨੀ ਦੀ ਹਿੰਮਤ ਵਧਾਈ ਅਤੇ ਉਸ ਨੂੰ ਭਰੋਸਾ ਦੁਆਇਆ ਕਿ ਇਕ ਦਿਨ ਉਹ ਬਿਲਕੁਲ ਠੀਕ ਹੋ ਜਾਵੇਗੀ।  


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

This news is News Editor Babita Marhas