ਹੁਣ ਤੱਕ 107 ਲੋਕਾਂ ਦੀ ਜਾਨ ਬਚਾ ਚੁੱਕਿਆ ਹੈ ਇਹ ਸ਼ਖਸ

06/13/2019 3:32:06 PM

ਹੈਦਰਾਬਾਦ— ਹੈਦਰਾਬਾਦ ਦੇ ਸ਼ਿਵਾ ਨੂੰ ਆਪਣੇ ਭਰਾ ਦੀ ਮੌਤ ਤੋਂ ਬਾਅਦ ਇਕ ਮਿਸ਼ਨ ਮਿਲ ਗਿਆ। ਜਦੋਂ ਸ਼ਿਵਾ ਦੇ ਛੋਟੇ ਭਰਾ ਮਹੇਂਦਰ ਦੀ ਮੌਤ ਹੋ ਗਈ ਸੀ, ਉਸ ਸਮੇਂ ਉਹ 12 ਸਾਲ ਦਾ ਸੀ। ਮਹੇਂਦਰ ਅਸਮਨਪੇਟ ਝੀਲ 'ਚ ਡੁੱਬ ਗਿਆ ਸੀ। ਸ਼ਿਵਾ ਨੇ ਉਦੋਂ ਫੈਸਲਾ ਕੀਤਾ ਸੀ ਕਿ ਉਹ ਕਿਸੇ ਹੋਰ ਨੂੰ ਇਸ ਦਰਦ ਤੋਂ ਲੰਘਣ ਨਹੀਂ ਦੇਵੇਗਾ। ਹੁਣ ਉਹ ਟੈਂਕ ਬੂੰਦ ਝੀਲ ਕੋਲ ਲਾਈਫਗਾਰਡ ਦਾ ਕੰਮ ਕਰਦਾ ਹੈ। ਉਹ ਹੁਣ ਤੱਕ ਡੁੱਬ ਕੇ ਮਰਨ ਦੀ ਕੋਸ਼ਿਸ਼ ਕਰਨ ਵਾਲੇ 107 ਲੋਕਾਂ ਨੂੰ ਬਚਾ ਚੁਕਿਆ ਹੈ। ਉਹ ਦੱਸਦਾ ਹੈ,''ਲੋਕ ਮੇਰੇ ਸਮਾਜਿਕ ਕੰਮ ਦੀ ਤਾਰੀਫ਼ ਕਰਦੇ ਹਨ। ਮੇਰਾ ਭਰਾ ਅਸਮਨਪੇਟ ਝੀਲ 'ਚ ਡੁੱਬ ਗਿਆ, ਉਦੋਂ ਮੈਂ 12 ਸਾਲ ਦਾ ਸੀ। ਮੈਂ ਉੱਥੇ ਜਾ ਕੇ ਆਪਣੇ ਭਰਾ ਦੀ ਲਾਸ਼ ਪਾਣੀ 'ਚੋਂ ਕੱਢੀ। ਉਸ ਤੋਂ ਬਾਅਦ ਮੈਂ ਟੈਂਕ ਬੂੰਦ ਕੋਲ ਰਹਿਣਾ ਅਤੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਜਾਨ ਬਚਾਉਣੀ ਸ਼ੁਰੂ ਕਰ ਦਿੱਤੀ।''ਪੁਲਸ ਆਉਂਦੀ ਹੈ ਮਦਦ ਮੰਗਣ
ਸ਼ਿਵਾ ਨੇ ਅੱਗੇ ਦੱਸਿਆ,''ਪੁਲਸ ਮੇਰੇ ਕੋਲੋਂ ਝੀਲ 'ਚੋਂ ਲਾਸ਼ਾਂ ਕੱਢਵਾਉਣ ਆਉਂਦੀ ਹੈ। ਉਨ੍ਹਾਂ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਮੈਨੂੰ ਹੋਮ ਗਾਰਡ ਦੀ ਨੌਕਰੀ ਦੇਣਗੇ ਪਰ ਮੈਂ ਹਾਲੇ ਮਿਲੀ ਨਹੀਂ ਹੈ। ਮੈਂ ਬਿਨਾਂ ਸੁਰੱਖਿਆ ਯੰਤਰਾਂ ਦੇ ਲੋਕਾਂ ਨੂੰ ਬਚਾਉਂਦਾ ਹਾਂ ਅਤੇ ਜੇਕਰ ਸਰਕਾਰ ਮੈਨੂੰ ਨੌਕਰੀ ਦਿੰਦੀ ਹੈ ਤਾਂ ਮੈਂ ਬਿਹਤਰ ਕੰਮ ਕਰ ਸਕਦਾ ਹਾਂ।'' ਇਕ ਵਾਰ ਇਕ ਔਰਤ ਨੂੰ ਬਚਾਉਣ 'ਚ ਸ਼ਿਵਾ ਦੀ ਛਾਤੀ ਅਤੇ ਮੋਢੇ 'ਤੇ ਇਕ ਰਾਡ ਲੱਗ ਗਈ ਸੀ। ਉਸ ਨੂੰ ਕਈ ਵਾਰ ਇਨਫੈਕਸ਼ਨ ਵੀ ਹੋ ਚੁਕਿਆ ਹੈ।''ਲਾਸ਼ਾਂ ਕੱਢਣ ਲਈ ਸ਼ਿਵਾ ਨੂੰ ਛੱਡ ਕੇ ਹੋਰ ਕੋਈ ਸਾਹਮਣੇ ਨਹੀਂ ਆਇਆ :  ਪੁਲਸ
ਡਿਪਟੀ ਕਮਿਸ਼ਨਰ ਆਫ ਪੁਲਸ (ਸੈਂਟਰਲ ਜੋਨ) ਵਿਸ਼ਵਾ ਪ੍ਰਸਾਦ ਨੇ ਦੱਸਿਆ ਕਿ ਝੀਲ 'ਚੋਂ ਲਾਸ਼ਾਂ ਕੱਢਵਾਉਣ ਲਈ ਸ਼ਿਵਾ ਨੂੰ ਛੱਡ ਕੇ ਹੋਰ ਕੋਈ ਕਦੇ ਸਾਹਮਣੇ ਨਹੀਂ ਆਇਆ। ਉਨ੍ਹਾਂ ਨੇ ਹਾਲ ਹੀ 'ਚ ਤੇਲੰਗਾਨਾ ਸੋਸ਼ਲ ਵੈਲਫੇਅਰ ਐਜ਼ੂਕੇਸ਼ਨ ਇੰਸਟੀਚਿਊਟ ਸੋਸਾਇਟੀ ਦੇ ਡਾਇਰੈਕਟਰ ਪ੍ਰਵੀਨ ਕੁਮਾਰ ਨੂੰ ਚਿੱਠੀ ਲਿਖ ਕੇ ਸ਼ਿਵਾ ਦੇ ਬੱਚਿਆਂ ਨੂੰ ਸਕੂਲ 'ਚ ਦਾਖਲਾ ਦਿਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਵਾ ਦੀ ਮਦਦ ਲਈ ਅੱਗੇ ਆਉਣਆ ਚਾਹੀਦਾ।

DIsha

This news is Content Editor DIsha