ਕਿਸੇ ਵੀ ਸਦਨ ਦਾ ਮੈਂਬਰ ਨਾ ਹੁੰਦੇ ਹੋਏ ਵੀ ਮੁੱਖ ਮੰਤਰੀ ਬਣੇ ਊਧਵ

11/29/2019 10:22:30 AM

ਮੁੰਬਈ— ਸ਼ਿਵ ਸੈਨਾ ਮੁਖੀ ਊਧਵ ਠਾਕਰੇ ਕਿਸੇ ਵੀ ਸਦਨ ਦਾ ਮੈਂਬਰ ਨਾ ਹੁੰਦੇ ਹੋਏ ਵੀ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨ ਵਾਲੇ 8ਵੇਂ ਵਿਅਕਤੀ ਹੋ ਗਏ ਹਨ। ਉਨ੍ਹਾਂ ਤੋਂ ਪਹਿਲਾਂ ਕਾਂਗਰਸ ਨੇਤਾ ਏ.ਆਰ. ਅੰਤੁਲੇ, ਵਸੰਤਦਾਦਾ ਪਾਟਿਲ, ਸ਼ਿਵਾਜੀ ਰਾਵ ਨਿਲਾਂਗੇਕਰ ਪਾਟਿਲ, ਸ਼ੰਕਰ ਰਾਵ ਚੌਹਾਨ, ਸੁਸ਼ੀਲ ਕੁਮਾਰ ਸ਼ਿੰਦੇ ਅਤੇ ਪ੍ਰਿਥਵੀਰਾਜ ਚੌਹਾਨ ਸਨ, ਜੋ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਦੇ ਸਮੇਂ ਰਾਜ ਵਿਧਾਨ ਮੰਡਲ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸਨ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਮੁਖੀ ਸ਼ਰਦ ਪਵਾਰ ਦਾ ਵੀ ਨਾਂ ਇਨ੍ਹਾਂ ਨੇਤਾਵਾਂ 'ਚ ਸ਼ਾਮਲ ਹੈ।

ਸੰਵਿਧਾਨ ਦੇ ਪ੍ਰਬੰਧਾਂ ਅਨੁਸਾਰ ਜੇਕਰ ਕੋਈ ਨੇਤਾ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਹੀਂ ਹੈ ਤਾਂ ਉਸ ਨੂੰ ਅਹੁਦੇ ਦੀ ਸਹੁੰ ਚੁਕਣ ਦੇ 6 ਮਹੀਨਿਆਂ ਦੇ ਅੰਦਰ ਕਿਸੇ ਇਕ ਸਦਨ ਦਾ ਮੈਂਬਰ ਬਣਨਾ ਹੁੰਦਾ ਹੈ। ਜੂਨ 1980 'ਚ ਮੁੱਖ ਮੰਤਰੀ ਬਣਨ ਵਾਲੇ ਅੰਤੁਲੇ ਰਾਜ ਦੇ ਅਜਿਹੇ ਪਹਿਲੇ ਨੇਤਾ ਸਨ।

DIsha

This news is Content Editor DIsha