ਬਾਲ ਠਾਕਰੇ ਦੀ ਜਯੰਤੀ ''ਤੇ ਸ਼ਿਵਸੈਨਾ ਨੇ ਮੋਦੀ ''ਤੇ ਕੱਸਿਆ ਨਿਸ਼ਾਨਾ

01/23/2017 4:48:59 PM

ਮੁੰਬਈ—ਬਾਲ ਠਾਕਰੇ ਦੀ ਜਯੰਤੀ ''ਤੇ ਪ੍ਰਧਾਨ ਮੰਤਰੀ ਮੋਦੀ ''ਤੇ ਨਿਸ਼ਾਨਾ ਕਸਦੇ ਹੋਏ ਸਹਿਯੋਗੀ ਸ਼ਿਵਸੈਨਾ ਨੇ ਅੱਜ ਕਿਹਾ ਕਿ ਮਰਹੂਮ ਨੇਤਾ ਨੇ ਕਦੀ ਵੀ ''56 ਇੰਚ ਦਾ ਸੀਨਾ'' ਨਹੀਂ ਦਿਖਾਇਆ ਪਰ ਦੇਸ਼ ਦੇ ਦੁਸ਼ਮਣ ਉਨ੍ਹਾਂ ਦੇ ਨਾਂ ਤੋਂ ਡਰਦੇ ਸੀ ਅਤੇ ਉਹ ਨਰਿੰਦਰ ਮੋਦੀ ਨਾਲ ਉਸ ਸਮੇਂ ਤੱਕ ਖੜ੍ਹੇ ਸੀ ਜਦੋਂ ਉਹ ਗੋਧਰਾ ਦੰਗੇ ਦੇ ਬਾਅਦ ਭਾਜਪਾ ਉਨ੍ਹਾਂ ਨੂੰ ਗੁਜਰਾਤ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਾਉਣਾ ਚਾਹੁੰਦੀ ਸੀ।
ਸ਼ਿਵਸੈਨਾ ਦੇ ਮੁੱਖ ਪੱਤਰ ''ਸੰਮਨਾ'' ਦੇ ਸੰਪਾਦਕੀ ''ਚ ਲਿਖਿਆ ਹੈ, ''ਗੋਧਰਾ ਦੰਗੇ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਗੁਜਰਾਤ ਦੇ ਮੁੱਖ ਮਤੰਰੀ ਅਹੁਦੇ ਤੋਂ ਮੋਦੀ ਨੂੰ ਹਟਡਾਉਣ ਵਾਲੇ ਸੀ ਪਰ ਬਾਲਾ ਸਾਹਿਬ ਨੇ ਉਸ ਸਮੇਂ ਉਨ੍ਹਾਂ ਦਾ ਸਾਥ ਦਿੱਤਾ ਸੀ। ਉਸ ਸਮੇਂ ਮੋਦੀ ਦਾ ਸਾਥ ਦੇ ਕੇ ਬਾਲ ਸਾਹਿਬ ਨੇ ਸਾਹਸਿਕ ਕੰਮ ਕੀਤਾ। ਠਾਕਰੇ ਦੀ 91ਵੀਂ ਜਯੰਤੀ ''ਤੇ ਸ਼ਿਵਸੈਨਾ ਨੇ ਕਿਹਾ ਕਿ, ''ਮਰਹੂਮ ਸ਼ਿਵਸੈਨਾ ਸੁਪਰੀਮੋ ਨੇ ਆਪਣੀ ਛਾਤੀ ਦਾ ਆਕਾਰ ਕਦੀ ਨਹੀਂ ਦੱਸਿਆ ਪਰ ਉਨ੍ਹਾਂ ਦੇ ਨਾਂ ਤੋਂ ਹੀ ਪਾਕਿਸਤਾਨ ਅਤੇ ਦੁਸ਼ਮਣ ਦੇਸ਼ ਕੰਬਦੇ ਸੀ। ਉਹ ਅਦਿੱਖ ਤਾਕਤ ਸੀ, ਜਿਸ ਨਾਲ ਚਰਮਪੰਥੀ ਤਾਕਤਾਂ ਅੰਤਰ ''ਤੇ ਰਹਿੰਦੀ ਸੀ। ਸ਼ਿਵਸੈਨਾ ਨੇ ਕਿਹਾ ਕਿ ਦੇਸ਼ ਤਰਸਯੋਗ ਹਾਲਤ ''ਚ ਹਨ ਅਤੇ ਸੱਤਾਧਾਰੀ ਦਲ ਲੋਕਾਂ ਦੀ ਸਮੱਸਿਆਵਾਂ ''ਤੇ ਗੱਲ ਨਹੀਂ ਕਰ ਰਿਹਾ ਹੈ ਅਤੇ ਕੇਵਲ ਨਵੀਂ  ਘੋਸ਼ਨਾਵਾਂ ਕਰ ਰਿਹਾ ਹੈ।