ਸ਼ਿਵਸੈਨਾ ਦਾ ਤਿੱਖਾ ਸ਼ਬਦੀ ਵਾਰ- ਕਿਸਾਨਾਂ ਨਾਲ ਗੱਲਬਾਤ ਦਾ ਨਾਟਕ ਕਰ ਰਹੀ ਮੋਦੀ ਸਰਕਾਰ

01/06/2021 2:13:14 PM

ਮੁੰਬਈ– ਮਹਾਰਾਸ਼ਟਰ ਸਰਕਾਰ ਨੇ ਇਕ ਵਾਰ ਫਿਰ ਮੋਦੀ ਸਰਕਾਰ ’ਤੇ ਨਿਸ਼ਾਨਾ ਵਿਨ੍ਹਿਆ ਹੈ। ਸ਼ਿਵਸੈਨਾ ਨੇ ਆਪਣੀ ਸੰਪਾਦਕੀ ‘ਸਾਮਨਾ’ ’ਚ ਇਕ ਲੇਖ ਰਾਹੀਂ ਕਿਸਾਨ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਹਨ। ਸਾਮਨਾ ’ਚ ਸ਼ਿਵਸੈਨਾ ਨੇ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਸਰਕਾਰ ਕਿਸਾਨਾਂ ਨਾਲ ਚਰਚਾ ਕਰਨ ਦਾ ਨਾਟਕ ਕਰ ਰਹੀ ਹੈ। ਸਾਮਨਾ ’ਚ ਲਿਖੇ ਲੇਖ ’ਚ ਦੱਸਿਆ ਗਿਆ ਹੈ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ 7 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਅਜੇ ਤਕ ਕੋਈ ਨਤੀਜਾ ਕਿਉਂ ਨਹੀਂ ਨਿਕਲਿਆ ਹੈ। ਇਸ ਦਾ ਮਤਲਬ ਇਹ ਹੈ ਕਿ ਸਰਕਾਰ ਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ ਹੈ। ਸਰਕਾਰ ਦੀ ਰਣਨੀਤੀ ਇਹੀ ਹੈ ਕਿ ਕਿਸਾਨ ਅੰਦੋਲਨ ਇੰਝ ਹੀ ਚਲਦਾ ਰਹੇ। 

ਇਹ ਵੀ ਪੜ੍ਹੋ– ਸਾਵਧਾਨ! 10 ਕਰੋੜ ਡੈਬਿਟ ਤੇ ਕ੍ਰੈਡਿਟ ਕਾਰਡ ਦਾ ਡਾਟਾ ਲੀਕ, ਖਾਲੀ ਹੋ ਸਕਦੈ ਤੁਹਾਡਾ ਬੈਂਕ ਖਾਤਾ

ਸ਼ਿਵਸੈਨਾ ਨੇ ਸਾਮਨਾ ’ਚ ਲਿਖਿਆ ਕਿ ਦਿੱਲੀ ’ਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਉਪਰੋਂ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਕਿਸਾਨਾਂ ਦੇ ਤੰਬੂਆਂ ’ਚ ਪਾਣੀ ਵੜ ਗਿਆ ਹੈ ਅਤੇ ਉਨ੍ਹਾਂ ਦੇ ਕੱਪੜੇ ਤੇ ਬਿਸਤਰੇ ਵੀ ਭਿੱਜ ਗਏ ਹਨ। ਇਸ ਤੋਂ ਬਾਅਦ ਵੀ ਕਿਸਾਨ ਪਿੱਛੇ ਹਟਣ ਦਾ ਨਾਮ ਨਹੀਂ ਲੈ ਰਹੇ। ਸਾਮਨਾ ’ਚ ਲਿਖਿਆ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੀ ਕਿਸਾਨਾਂ ਦੀ ਮੰਗ ਹੈ ਅਤੇ ਇਸ ਅੰਦੋਲਨ ਕਾਰਨ ਦਿੱਲੀ ਦੀ ਸਰਹੱਦ ’ਤੇ 50 ਕਿਸਾਨਾਂ ਦੀ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ– ਬੱਚਿਆਂ ਦੇ ਮੋਢਿਆਂ ’ਤੇ ਘੱਟ ਹੋਵੇਗਾ ਬਸਤੇ ਦਾ ਭਾਰ, ਦਿੱਲੀ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਅੱਗੇ ਲਿਖਿਆ ਗਿਆ ਹੈ ਕਿ ਜੇਕਰ ਸਰਕਾਰ ’ਚ ਥੋੜ੍ਹੀ ਵੀ ਇਨਸਾਨੀਅਤ ਹੁੰਦੀ ਤਾਂ ਖੇਤੀ ਕਾਨੂੰਨ ਨੂੰ ਤੁਰੰਤ ਰੱਦ ਕਰਵਾਉਂਦੀ ਅਤੇ ਕਿਸਾਨਾਂ ਦੀ ਜਾਨ ਨਾਲ ਖੇਡਣ ਵਾਲੇ ਇਸ ਖੇਡ ਨੂੰ ਰੋਕਦੀ। ਸ਼ਿਵਸੈਨਾ ਨੇ ਆਪਣੀ ਸੰਪਾਦਕੀ ਸਾਮਨਾ ’ਚ ਸੋਮਵਾਰ ਨੂੰ ਹੋਈ ਬੈਠਕ ਬਾਰੇ ਵੀ ਲਿਖਿਆ ਹੈ। ਸਾਮਨਾ ’ਚ ਲਿਖਿਆ ਹੈ ਕਿ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ, ਵਣਜ ਮੰਤਰੀ ਪਿਊਸ਼ ਗੋਇਲ ਅਤੇ ਰਾਜ ਮੰਤਰੀ ਸੋਮਪਾਲ ਸ਼ਾਸਤਰੀ ਨਾਲ ਕਿਸਾਨਾਂ ਦੀ ਬੈਠਕ ਹੋਈ। ਇਸ ਬੈਠਕ ’ਚ 40 ਕਿਸਾਨ ਨੇਤਾ ਮੌਜੂਦ ਸਨ ਪਰ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨ ਨੇਤਾਵਾਂ ਨੇ ਵਿਗਿਆਨ ਭਵਨ ਦੀਆਂ ਪੌੜ੍ਹੀਆਂ ’ਤੇ ਖੜ੍ਹੇ ਹੋ ਕੇ ਕਿਹਾ ਕਿ ਇਹ ਕੀ ਤਮਾਸ਼ਾ ਲਗਾਇਆ ਹੋਇਆ ਹੈ, ਸਰਕਾਰ ਸਾਡੇ ਨਾਲ ਬੈਠਕ-ਬੈਠਕ ਖੇਡ ਰਹੀ ਹੈ, ਇਸ ਦਾ ਕੀ ਫਾਇਦਾ ਹੋਵੇਗਾ?

ਇਹ ਵੀ ਪੜ੍ਹੋ– ਭਾਰਤ ’ਚ ਬਰਡ ਫਲੂ ਦਾ ਖ਼ਤਰਾ: ਜਾਣੋ ਕੀ ਹੈ ‘ਏਵੀਅਨ’ ਵਾਇਰਸ ਤੇ ਇਸ ਦੇ ਲੱਛਣ

ਸਾਮਨਾ ’ਚ ਲਿਖਿਆ ਕਿ ਇਕ ਪਾਸੇ ਸਰਕਾਰ ਕਿਸਾਨਾਂ ਨਾਲ ਚਰਚਾ ਕਰਨ ਦਾ ਨਾਟਕ ਕਰਦੀ ਹੈ। ਕਿਸਾਨਾਂ ਨੂੰ ਡਰ ਹੈ ਕਿ ਨਵੇਂ ਖੇਤੀ ਕਾਨੂੰਨ ਨਾਲ ਉਨ੍ਹਾਂ ਦਾ ਵਪਾਰ ਕਾਰਪੋਰੇਟ ਕੰਪਨੀਆਂ ਦੇ ਹੱਥ ’ਚ ਚਲੇ ਜਾਣਗੇ। ਨਵੇਂ ਖੇਤੀ ਕਾਨੂੰਨ ਤਹਿਤ ਕਿਸਾਨਾਂ ਨੂੰ ਫਸਾਇਆ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਦੇ ਰਿਲਾਇੰਸ ਜੀਓ ਕੰਪਨੀ ਦੇ ਟਾਵਰਾਂ ਨੂੰ ਕਿਸਾਨਾਂ ਨੇ ਭੰਨ-ਤੋੜ ਦਿੱਤਾ ਹੈ। ਇਸ ਤੋਂ ਬਾਅਦ ਰਿਲਾਇੰਸ ਕੰਪਨੀ ਵਲੋਂ ਤਰਕ ਆਉਂਦਾ ਹੈ ਕਿ ਉਨ੍ਹਾਂ ਦਾ ਖੇਤੀਬਾੜੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 

ਇਹ ਵੀ ਪੜ੍ਹੋ– ਕੋਵਿਡ-19 ਵੈਕਸੀਨ ਲਈ ਸਰਕਾਰ ਨੇ ਤਿਆਰ ਕੀਤੀ CoWIN ਐਪ, ਜਾਣੋ ਰਜਿਸਟ੍ਰੇਸ਼ਨ ਦਾ ਪੂਰਾ ਤਰੀਕਾ

ਸਾਮਨਾ ’ਚ ਲਿਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਅੰਦੋਲਨ ’ਚ ਦਖਲ ਦੇਣਾ ਚਾਹੀਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਾਨੂੰਨ ਵਾਪਸ ਲਏ ਬਿਨਾਂ ਅਸੀਂ ਘਰ ਵਾਪਸ ਨਹੀਂ ਪਰਤਾਂਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਨੂੰਨਾਂ ’ਚ ਬਦਲਾਅ ਨਹੀਂ ਚਾਹੀਦਾ ਸਗੋਂ ਕਾਨੂੰਨ ਵਾਪਸ ਹੋਣਗੇ ਤਾਂ ਹੀ ਅੰਦੋਲਨ ਖ਼ਤਮ ਕੀਤਾ ਜਾਵੇਗਾ। 

ਨੋਟ- ਕੀ ਤੁਸੀਂ ਸ਼ਿਵਸੈਨਾ ਦੀ ਇਸ ਗੱਲ ਨਾਲ ਸਹਿਮਤ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ।

Rakesh

This news is Content Editor Rakesh