ਸ਼ਿਵ ਸੈਨਾ ਨੇ ਕਿਹਾ, ''ਬੁਰਕੇ ''ਤੇ ਪਾਬੰਦੀ ਪਾਰਟੀ ਦਾ ਅਧਿਕਾਰਕ ਰੂਖ ਨਹੀਂ''

05/01/2019 10:23:01 PM

ਮੁੰਬਈ— ਸ਼ਿਵ ਸੈਨਾ ਨੇ ਬੁੱਧਵਾਰ ਨੂੰ ਆਪਣੇ ਮੁੱਖ ਪੱਤਰ 'ਚ ਛਪੇ ਬੁਰਕੇ 'ਤੇ ਪਾਬੰਦੀ ਨਾਲ ਜੁੜੀ ਮੰਗ ਤੋਂ ਸ਼ਾਮ ਨੂੰ ਆਧਿਕਾਰਕ ਰੂਪ ਨਾਲ ਖੁਦ ਨੂੰ ਵੱਖ ਕਰ ਲਿਆ। ਸ਼ਿਵ ਸੈਨਾ ਨੇ ਇਸਲਾਮ ਦੇ ਪਵਿੱਤਰ ਮਹੀਨੇ ਰਮਜਾਨ ਦੇ ਸ਼ੁਰੂ ਹੋਣ ਦੇ ਪੰਜ ਦਿਨ ਪਹਿਲਾਂ ਇਸ ਮੁੱਦੇ 'ਤੇ ਭਾਰੀ ਹੋ-ਹੱਲਾ ਤੋਂ ਬਾਅਦ ਅਜਿਹਾ ਰੀਤਾ ਹੈ। ਸ਼ਿਵ ਸੈਨਾ ਦੀ ਬੁਲਾਰਾ ਨੀਲਮ ਗੋਰੇ ਨੇ ਕਿਹਾ ਕਿ ਹਰ ਨੀਤੀਗਤ ਫੈਸਲਾ 'ਤੇ ਚੋਟੀ ਦੇ ਨੇਤਾਵਾਂ ਦੀ ਬੈਠਕ 'ਚ ਚਰਚਾ ਹੁੰਦੀ ਹੈ ਜਾਂ ਪਾਰਟੀ ਪ੍ਰਧਾਨ ਉਧਵ ਠਾਕਰੇ ਵੱਲੋਂ ਐਲਾਨ ਕੀਤੀ ਜਾਂਦੀ ਹੈ।
ਗੋਰੇ ਨੇ ਇਕ ਸਪੱਸ਼ਟ ਬਿਆਨ 'ਚ ਇਸ ਮੁੱਦੇ 'ਤੇ ਨਾਟਕੀ ਤਰੀਕੇ ਨਾਲ ਰੂਖ ਪਲਟਦੇ ਹੋਏ ਕਿਹਾ, 'ਅੱਜ ਦੇ ਸੰਪਾਦਕੀ 'ਤੇ ਨਾ ਤਾਂ ਉਧਵ ਨਾਲ ਚਰਚਾ ਹੋਈ ਤੇ ਨਾ ਹੀ ਉਨ੍ਹਾਂ ਨੇ ਇਸ ਦਾ ਐਲਾਨ ਕੀਤਾ ਸੀ ਤੇ ਅਜਿਹੇ ਨਿਜੀ ਤੌਰ 'ਤੇ ਸ਼੍ਰੀਲੰਕਾ ਦੇ ਮੌਜੂਦਾ ਹਾਲਾਤ 'ਤੇ ਇਕ ਸੰਪਾਦਕ ਦੀ ਰਾਏ ਹੋ ਸਕਦੀ ਹੈ ਪਰ ਇਸ ਦਾ ਪਾਰਟੀ ਪ੍ਰਧਾਨ ਜਾਂ ਪਾਰਟੀ ਨੇ ਸਮਰਥਨ ਨਹੀਂ ਕੀਤਾ ਹੈ।'
ਸ਼ਿਵ ਸੈਨਾ ਦੇ ਦੈਨਿਕ ਮੁੱਖ ਪੱਤਰਾਂ 'ਸਾਮਨਾ' ਤੇ 'ਦੁਪਹਿਰ ਦਾ ਸਾਮਨਾ' ਦੇ ਤੀਖੇ ਸੰਪਾਦਕੀ 'ਚ ਬੁਰਕੇ 'ਤੇ ਪਾਬੰਦੀ ਦਾ ਸੱਦਾ ਦਿੱਤਾ ਗਿਆ ਸੀ। ਇਸ ਸੰਪਾਦਕੀ 'ਚ ਕਿਹਾ ਗਿਆ ਹੈ ਕਿ ਸ਼੍ਰੀਲੰਕਾ ਸਰਕਾਰ ਈਸਟਰ ਦੇ ਅੱਤਾਦੀ ਹਮਲੇ ਦੇ ਮੱਦੇਨਜ਼ਰ ਬੁਰਕੇ 'ਤੇ ਪਾਬੰਦੀ ਲਗਾਉਣ ਦੇ ਵਿਚਾਰ ਕਰ ਰਹੀ ਹੈ। ਇਸ ਹਮਲੇ 'ਚ 250 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ।


Inder Prajapati

Content Editor

Related News