ਸ਼ਿਵ ਸੈਨਾ ਨੇ ਕਿਹਾ, ਸੰਵਿਧਾਨ ''ਤੇ ਹੱਥ ਰੱਖ ਕੇ ਸਹੁੰ ਚੁੱਕਣੀ ਜ਼ਰੂਰੀ ਬਣਾਇਆ ਜਾਵੇ

11/30/2015 11:41:15 AM


ਮੁੰਬਈ— ਸ਼ਿਵ ਸੈਨਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਥਾਂ ਸੰਵਿਧਾਨ ''ਤੇ ਹੱਥ ਰੱਖ ਕੇ ਸਹੁੰ ਚੁੱਕਣੀ ਜ਼ਰੂਰੀ ਬਣਾਇਆ ਜਾਵੇ ਤਾਂ ਕਿ ਦੇਸ਼ ਨੂੰ ਧਰਮ ਅਧਾਰਿਤ ਰਾਜਨੀਤੀ ਦੇ ਸ਼ਿਕੰਜੇ ਤੋਂ ਬਾਹਰ ਕੱਢਿਆ ਜਾ ਸਕੇ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ''ਸਾਮਨਾ'' ਦੇ ਸੰਪਾਦਕੀ ਵਿਚ ਕਿਹਾ ਕਿ ਸੰਵਿਧਾਨ ਸਾਰੇ ਧਰਮਾਂ ਦੇ ਲੋਕਾਂ ਲਈ ਪਵਿੱਤਰ ਗੰ੍ਰਥ ਹੋਣਾ ਚਾਹੀਦਾ ਹੈ। ਕਾਨੂੰਨ ਸਾਹਮਣੇ ਸਾਰੇ ਧਰਮ ਬਰਾਬਰ ਹਨ ਅਤੇ ਮਰਹੂਮ ਬਾਲ ਠਾਕਰੇ ਨੇ ਵੀ ਇਹ ਹੀ ਕਿਹਾ ਸੀ।
ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਕਾਨੂੰਨ ਸਾਹਮਣੇ ਸਾਰੇ ਬਰਾਬਰ ਹਨ ਪਰ ਕਾਨੂੰਨ ਦੇ ਸਾਹਮਣੇ ਸੰਵਿਧਾਨ ਸਰਵੋਤਮ ਹੈ। ਸ਼ਿਵ ਸੈਨਾ ਨੇ ਕਿਹਾ ਕਿ ਲੋਕਾਂ ਨੂੰ ਅਦਾਲਤ ਵਿਚ ਧਾਰਮਿਕ ਪਵਿੱਤਰ ਗ੍ਰੰਥਾਂ ਦੀ ਬਜਾਏ ਸੰਵਿਧਾਨ ''ਤੇ ਹੱਥ ਰੱਖ ਕੇ ਸਹੁੰ ਚੁੱਕਣੀ ਚਾਹੀਦਾ ਹੈ। ਸ਼ਿਵ ਸੈਨਾ ਨੇ ਇਸ ਦੇ ਨਾਲ ਹੀ ਕਿਹਾ ਕਿ ਮੋਦੀ ਨੇ ਕਿਹਾ ਹੈ ਕਿ ਡਾ. ਬਾਬਾ ਸਾਹਿਬ ਅੰਬੇਡਕਰ ਵਲੋਂ ਦਿੱਤੇ ਗਏ ਸੰਵਿਧਾਨ ਨੂੰ ਬਦਲਣ ਬਾਰੇ ਸੋਚਣਾ ਆਤਮ ਹੱਤਿਆ ਕਰਨ ਵਰਗਾ ਹੋਵੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸੰਵਿਧਾਨ ਇਕ ਪਵਿੱਤਰ ਕਿਤਾਬ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਹੁਣ ਇਸ ਵਿਚਾਰ ਨੂੰ ਵਿਸਥਾਰ ਦੇਣਾ ਚਾਹੀਦਾ ਹੈ ਅਤੇ ਦੇਸ਼ ਨੂੰ ਧਰਮ ਅਧਾਰਿਤ ਰਾਜਨੀਤੀ ਦੇ ਚੁੰਗਲ ਤੋਂ ਬਾਹਰ ਕੱਢਣਾ ਚਾਹੀਦਾ ਹੈ।

Tanu

This news is News Editor Tanu