ਕੋਰੋਨਾ ਨੂੰ ਲੈ ਕੇ ਸ਼ਿਵ ਸੈਨਾ ਦਾ PM ਮੋਦੀ ''ਤੇ ਹਮਲਾ, ਕਿਹਾ- ਇਹੀ ਹਾਲ ਰਿਹਾ ਤਾਂ ਅਸੀਂ ਨੰਬਰ 1 ''ਤੇ ਹੋਵਾਂਗੇ

07/07/2020 1:47:35 PM

ਮੁੰਬਈ- ਸ਼ਿਵ ਸੈਨਾ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਜਤਾਇਆ ਸੀ ਕਿ ਕੋਵਿਡ-19 ਵਿਰੁੱਧ ਜੰਗ 21 ਦਿਨਾਂ 'ਚ ਜਿੱਤ ਲਈ ਜਾਵੇਗੀ ਪਰ ਹੁਣ 100 ਦਿਨ ਤੋਂ ਉੱਪਰ ਹੋ ਗਏ ਹਨ ਅਤੇ ਆਫ਼ਤ ਉਸੇ ਤਰ੍ਹਾਂ ਬਣੀ ਹੋਈ ਹੈ। ਸ਼ਿਵ ਸੈਨਾ ਦੇ ਅਖਬਾਰ 'ਸਾਮਨਾ' ਦੇ ਇਕ ਸੰਪਾਦਕੀ 'ਚ ਕਿਹਾ ਗਿਆ ਹੈ ਕਿ ਕੋਵਿਡ-19 ਵਿਰੁੱਧ ਜੰਗ ਮਹਾਭਾਰਤ ਦੇ ਯੁੱਧ ਨਾਲੋਂ ਮੁਸ਼ਕਲ ਹੈ। ਨਾਲ ਹੀ ਕਿਹਾ ਕਿ ਮਹਾਮਾਰੀ ਵਿਰੁੱਧ ਜੰਗ 2021 ਤੱਕ ਚਲੇਗੀ, ਕਿਉਂਕਿ ਬੀਮਾਰੀ ਦਾ ਟੀਕਾ ਉਸ ਤੋਂ ਪਹਿਲਾਂ ਉਪਲੱਬਧ ਨਹੀਂ ਹੋ ਸਕੇਗਾ। ਪਾਰਟੀ ਨੇ ਵਿਸ਼ਵ 'ਚ ਕੋਵਿਡ-19 ਦੇ ਸਭ ਤੋਂ ਵੱਧ ਮਾਮਲਿਆਂ ਦੇ ਲਿਹਾਜ ਨਾਲ ਭਾਰਤ ਦੇ ਤੀਜੇ ਨੰਬਰ 'ਤੇ ਆਉਣ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ। ਉਸ ਨੇ ਕਿਹਾ ਕਿ 24 ਘੰਟਿਆਂ 'ਚ 25 ਹਜ਼ਾਰ ਤੋਂ ਵੱਧ ਕੋਵਿਡ-19 ਦੇ ਮਾਮਲੇ ਸਾਹਮਣੇ ਆਉਣਾ, ਦੇਸ਼ ਲਈ ਮੰਦਭਾਗੀ ਅਤੇ ਗੰਭੀਰ ਗੱਲ ਹੈ, ਜੋ ਆਰਥਿਕ ਮਹਾਸ਼ਕਤੀ ਬਣਨ ਦਾ ਸੁਪਨਾ ਦੇਖ ਰਿਹਾ ਹੈ। ਸੰਪਾਦਕੀ 'ਚ ਕਿਹਾ ਗਿਆ ਕਿ ਮਾਮਲਿਆਂ ਦੀ ਗਿਣਤੀ ਦੇ ਲਿਹਾਜ ਨਾਲ ਅਸੀਂ ਰੂਸ ਨੂੰ ਪਿੱਛੇ ਛੱਡ ਦਿੱਤਾ ਹੈ। ਜੇਕਰ ਮਾਮਲੇ ਇਸ ਤਰ੍ਹਾਂ ਵਧਦੇ ਰਹੇ ਤਾਂ ਇਸ ਮੰਦਭਾਗੀ ਖੇਤਰ 'ਚ ਅਸੀਂ ਨੰਬਰ ਇਕ 'ਤੇ ਆ ਜਾਵਾਂਗੇ। 

ਸ਼ਿਵ ਸੈਨਾ ਨੇ ਕਿਹਾ ਕਿ ਮਹਾਭਾਰਤ ਦਾ ਯੁੱਧ ਵੀ 18 ਦਿਨਾਂ ਤੱਕ ਚੱਲਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ (ਮਾਰਚ 'ਚ) ਭਰੋਸਾ ਜਤਾਇਆ ਸੀ ਕਿ ਅਸੀਂ 21 ਦਿਨਾਂ 'ਚ ਕੋਵਿਡ-19 ਵਿਰੁੱਧ ਇਸ ਜੰਗ ਨੂੰ ਜਿੱਤ ਲਵਾਂਗੇ ਪਰ ਹੁਣ 100 ਦਿਨ ਤੋਂ ਉੱਪਰ ਹੋ ਗਏ ਹਨ ਅਤੇ ਕੋਰੋਨਾ ਵਾਇਰਸ ਹੁਣ ਵੀ ਹੈ ਅਤੇ ਜੋ ਇਸ ਨਾਲ ਲੜ ਰਹੇ ਹਨ, ਉਹ ਥੱਕ ਚੁਕੇ ਹਨ। ਪਾਰਟੀ ਨੇ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ, ਠਾਣੇ ਜ਼ਿਲ੍ਹੇ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਮਹਾਰਾਸ਼ਟਰ 'ਚ ਮਰੀਜ਼ ਵੱਡੇ ਪੈਮਾਨੇ 'ਤੇ ਠੀਕ ਹੋ ਰਹੇ ਹਨ ਪਰ ਸੂਬੇ ਦੇ ਕੁਝ ਇਲਾਕਿਆਂ 'ਚ ਸਥਿਤੀ ਬੇਚੈਨ ਕਰਨ ਵਾਲੀ ਹੈ। ਸ਼ਿਵ ਸੈਨਾ ਨੇ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੁਝ ਹੱਦ ਤੱਕ ਤਾਲਾਬੰਦੀ ਪਾਬੰਦੀਆਂ 'ਚ ਢਿੱਲ ਦਿੱਤੀ ਹੈ ਪਰ ਖਤਰਾ ਹੁਣ ਵੀ ਟਲਿਆ ਨਹੀਂ ਹੈ।

DIsha

This news is Content Editor DIsha