ਸ਼ਿਵਸੈਨਾ ਦੇ ਸੰਸਦ ਮੈਂਬਰ ਮਰਾਠੀ ''ਚ ਚੁੱਕਣਗੇ ਸਹੁੰ

05/28/2019 12:01:33 PM

ਠਾਣੇ—ਸ਼ਿਵਸੈਨਾ ਦੇ ਨਵੇ ਚੁਣੇ ਸੰਸਦ ਮੈਂਬਰ 17ਵੀਂ ਲੋਕ ਸਭਾ ਲਈ ਮਰਾਠੀ ਭਾਸ਼ਾ 'ਚ ਸਹੁੰ ਚੁੱਕਣਗੇ। ਪਾਰਟੀ ਦੇ ਨੇਤਾ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਹਾਲ ਹੀ 'ਚ ਖਤਮ ਹੋਈਆਂ ਚੋਣਾਂ 'ਚ ਊਧਵ ਠਾਕੁਰੇ ਦੀ  ਅਗਵਾਈ ਵਾਲੀ ਪਾਰਟੀ ਨੇ ਮਹਾਰਾਸ਼ਟਰ ਦੀਆਂ 48 ਸੀਟਾਂ 'ਚੋਂ 18 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। ਸ਼ਿਵਸੈਨਾ ਦੀ ਸਹਿਯੋਗੀ ਭਾਜਪਾ ਨੇ 23 ਸੀਟਾਂ ਜਿੱਤਿਆਂ ਹਨ। ਕਲਿਆਣ ਤੋਂ ਸ਼ਿਵਸੈਨਾ ਦੇ ਸੰਸਦ ਮੈਂਬਰ ਸ਼੍ਰੀਕਾਂਤ ਸਿੰਦੇ ਨੇ ਸੋਮਵਾਰ ਰਾਤ ਕਿਹਾ, '' ਸੰਸਦ ਮੈਂਬਰਾਂ ਨੇ ਸਹੁੰ ਚੁੱਕਣ ਲਈ ਆਪਣੀ ਪਸੰਦ ਦੀ ਭਾਸ਼ਾ ਚੁਣੀ ਹੈ। ਅਸੀਂ ਮਰਾਠੀ ਭਾਸ਼ਾ ਅਤੇ ਆਪਣੀ ਮਾਤਭੂਮੀ 'ਤੇ ਮਾਣ ਕਰਦੇ ਹਾਂ। ਇਸ ਤੋਂ ਇਲਾਵਾ ਸ਼ਿਵਸੈਨਾ ਦਾ ਨਿਰਮਾਣ ਵੀ ਮਰਾਠੀ ਭਾਸ਼ਾ ਨੂੰ ਬਚਾਉਣ ਅਤੇ ਵਧਾਉਣ ਲਈ ਹੋਇਆ ਸੀ। ਇਸ ਲਈ ਸਾਡੇ ਸਾਰੇ ਸੰਸਦ ਮੈਂਬਰ ਮਰਾਠੀ ਭਾਸ਼ਾ 'ਚ ਸਹੁੰ ਚੁੱਕਣਗੇ।''

ਭਾਜਪਾ ਦੀ ਅਗਵਾਈ ਵਾਲੀ ਰਾਜਗ ਹੁਣ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀ ਤਿਆਰੀ 'ਚ ਜੁੱਟ ਗਈ ਹੈ ਤਾਂ ਇਸ ਸਾਲ ਅਕਤੂਬਰ 'ਚ ਹੋਣੀਆਂ ਹਨ। ਸ਼ਿਵਸੈਨਾ ਰਾਜਗ ਦਾ ਪੁਰਾਣਾ ਤੱਤ ਹੈ। 17ਵੀਂ ਲੋਕ ਸਭਾ ਦਾ ਪਹਿਲਾਂ ਸੈਂਸ਼ਨ 6 ਜੂਨ ਤੋਂ ਸ਼ੁਰੂ ਹੋਵੇਗਾ ਅਤੇ 15 ਜੂਨ ਤੱਕ ਚੱਲੇਗਾ।

Iqbalkaur

This news is Content Editor Iqbalkaur