...ਜਦੋਂ ਸੰਸਦ ''ਚ ਹਨੂੰਮਾਨ ਚਾਲੀਸਾ ਪੜ੍ਹਨ ਲੱਗੇ CM ਸ਼ਿੰਦੇ ਦੇ ਪੁੱਤਰ ਸ਼੍ਰੀਕਾਂਤ

08/08/2023 4:25:43 PM

ਨਵੀਂ ਦਿੱਲੀ- ਸ਼ਿਵ ਸੈਨਾ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ਨੇ ਲੋਕ ਸਭਾ ਵਿਚ ਮੰਗਲਵਾਰ ਨੂੰ ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਉਸ ਸਮੇਂ ਹਨੂੰਮਾਨ ਚਾਲੀਸਾ ਦੇ ਕੁਝ ਅੰਸ਼ ਪੜ੍ਹੇ, ਜਦੋਂ ਇਕ ਵਿਰੋਧੀ ਧਿਰ ਦੇ ਮੈਂਬਰ ਨੇ ਇਹ ਸਵਾਲ ਕਰ ਦਿੱਤਾ ਕਿ ਕੀ ਉਨ੍ਹਾਂ ਨੂੰ ਹਨੂੰਮਾਨ ਚਾਲੀਸਾ ਯਾਦ ਹੈ। ਬੇਭਰੋਸਗੀ ਮਤੇ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਸ਼ਿੰਦੇ ਨੇ ਕਾਂਗਰਸ, ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ 'ਮਹਾ ਵਿਕਾਸ ਆਘਾੜੀ' ਅਤੇ ਪਿਛਲੀ ਗਠਜੋੜ ਸਰਕਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਮਹਾਰਾਸ਼ਟਰ 'ਚ ਹਨੂੰਮਾਨ ਚਾਲੀਸਾ ਪੜ੍ਹਨ 'ਤੇ ਰੋਕ ਸੀ। ਇਸ ਦੌਰਾਨ ਕਿਸੇ ਵਿਰੋਧੀ ਧਿਰ ਦੇ ਮੈਂਬਰ ਨੇ ਸ਼੍ਰੀਕਾਂਤ ਸ਼ਿੰਦੇ ਨੂੰ ਕਿਹਾ ਕਿ ਕੀ ਤੁਹਾਨੂੰ ਹਨੂੰਮਾਨ ਚਾਲੀਸਾ ਯਾਦ ਹੈ? ਸ਼ਿੰਦੇ ਨੇ ਤੁਰੰਤ ਹਨੂੰਮਾਨ ਚਾਲੀਸਾ ਪੜ੍ਹਨ ਸ਼ੁਰੂ ਕਰ ਦਿੱਤਾ। 

ਸ਼੍ਰੀਕਾਂਤ ਸ਼ਿੰਦੇ ਨੇ ਕਿਹਾ ਕਿ ਅਸੀਂ ਬਾਲਾ ਸਾਹਿਬ ਠਾਕਰੇ ਦੇ ਵਿਚਾਰਾਂ 'ਤੇ ਚੱਲਣ ਵਾਲੇ ਲੋਕ ਹਨ। ਹਿੰਦੂਤਵ 'ਤੇ ਚੱਲਣ ਵਾਲੇ ਲੋਕ ਹਨ। ਸ਼੍ਰੀਕਾਂਤ ਸ਼ਿੰਦੇ ਮਹਾਰਾਸ਼ਟਰ ਦੇ ਮੁੱਖ ਏਕਨਾਥ ਸ਼ਿੰਦੇ ਦੇ ਪੁੱਤਰ ਹਨ। ਉਨ੍ਹਾਂ ਕਿਹਾ ਕਿ 2024 'ਚ ਜਨਤਾ ਪ੍ਰਧਾਨ ਮੰਤਰੀ ਮੋਦੀ ਨੂੰ ਜਿੱਤ ਦੀ ਹੈਟ੍ਰਿਕ ਦੇਣ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਨੂੰ ਯੂ. ਪੀ. ਏ. ਨਾਂ ਤੋਂ ਸ਼ਰਮ ਆਉਂਦੀ ਹੈ, ਇਸ ਲਈ ਉਨ੍ਹਾਂ ਨੇ ਆਪਣੇ ਗਠਜੋੜ ਦਾ ਨਾਂ ਇੰਡੀਆ ਗਠਜੋੜ ਕਰ ਦਿੱਤਾ।

Tanu

This news is Content Editor Tanu