ਬੀਅਰ ਬਾਰ ਵੱਲੋਂ ਭਗਵਾਨ ਦੇ ਨਾਂ ਦੀ ਵਰਤੋਂ ’ਤੇ ਪਾਬੰਦੀ ਲਈ ਬਿੱਲ ਪੇਸ਼

03/06/2021 9:53:51 AM

ਮੁੰਬਈ (ਭਾਸ਼ਾ)– ਸ਼ਿਵ ਸੈਨਾ ਵਿਧਾਇਕ ਮਨੀਸ਼ਾ ਕਾਇੰਦੇ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ’ਚ ਇਕ ਨਿੱਜੀ ਬਿੱਲ ਪੇਸ਼ ਕੀਤਾ, ਜਿਸ ’ਚ ਸ਼ਰਾਬ ਅਤੇ ਬੀਅਰ ਬਾਰ ਵੱਲੋਂ ਭਗਵਾਨ ਦੇ ਨਾਂ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਦੀ ਵਿਵਸਥਾ ਹੈ।

ਇਹ ਵੀ ਪੜ੍ਹੋ :  18 ਸਾਲ ਨਹੀਂ, ਗ੍ਰੈਜੂਏਟ ਹੋਣ ਤੱਕ ਕਰਨਾ ਹੋਵੇਗਾ 'ਬੇਟੇ ਦਾ ਪਾਲਨ ਪੋਸ਼ਣ' : ਸੁਪਰੀਮ ਕੋਰਟ

ਇਸ ਰਾਹੀਂ ਸ਼ਰਾਬ ਦੀਆਂ ਦੁਕਾਨਾਂ ਅਤੇ ਬੀਅਰ ਬਾਰ ਦੇ ਹੋਰਡਿੰਗ ਅਤੇ ਨਾਂ ਦੇ ਬੋਰਡ ’ਤੇ ਦੇਵੀ-ਦੇਵਤਿਆਂ, ਸੰਤਾਂ, ਮਹਾਨ ਹਸਤੀਆਂ ਅਤੇ ਰਾਸ਼ਟਰੀ ਨਾਇਕਾਂ ਦੇ ਨਾਂਵਾਂ ਤੇ ਤਸਵੀਰਾਂ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ। ਇਸ ਬਿੱਲ ’ਤੇ ਚਰਚਾ ਅਗਲੇ ਸੈਸ਼ਨ ’ਚ ਹੋਵੇਗੀ। ਕਾਇੰਦੇ ਨੇ ਕਿਹਾ ਕਿ ਸਦਨ ਵੱਲੋਂ ਬਿੱਲ ਨੂੰ ਚਰਚਾ ਲਈ ਸਵੀਕਾਰ ਕੀਤਾ ਗਿਆ ਹੈ। ਇਸ ’ਤੇ ਅਗਲੇ ਸੈਸ਼ਨ ’ਚ ਚਰਚਾ ਹੋਵੇਗੀ।

ਇਹ ਵੀ ਪੜ੍ਹੋ : ਬਿਹਾਰ 'ਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ : 9 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, 4 ਔਰਤਾਂ ਨੂੰ ਉਮਰਕੈਦ

DIsha

This news is Content Editor DIsha