ਸ਼ਿਵ ਸੇਨਾ ਨੇ ਮਹਾਰਾਸ਼ਟਰ ਦੇ ''ਨਾਰਾਜ਼'' ਰਾਜ ਮੰਤਰੀ ਸੱਤਾਰ ਦੇ ਅਸਤੀਫੇ ਨੂੰ ਕੀਤਾ ਖਾਰਿਜ

01/04/2020 9:24:44 PM

ਮੁੰਬਈ — ਸ਼ਿਵ ਸੇਨਾ ਨੇਤਾ ਅਰਜੁਨ ਖੋਟਕਰ ਨੇ ਪਾਰਟੀ ਦੇ ਕੋਟੇ ਤੋਂ ਮਹਾਰਾਸ਼ਟਰ  ਦੇ ਰਾਜ ਮੰਤਰੀ ਅਬਦੁਲ ਸੱਤਾਰ ਵੱਲੋਂ ਅਹੁਦੇ ਤੋਂ ਅਸਤੀਫਾ ਦੇਣ ਦੀਆਂ ਖਬਰਾਂ ਨੂੰ ਖਾਰਿਜ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਐਤਵਾਰ ਨੂੰ ਪਾਰਚੀ ਪ੍ਰਮੁੱਖ ਅਤੇ ਸੀ.ਐੱਮ. ਉਧਵ ਠਾਕਰੇ ਨਾਲ ਮੁਲਾਕਾਤ ਕਰਨਗੇ। ਬਤੌਰ ਰਿਪੋਰਟਸ, ਵਿਧਾਨ ਸਭਾ ਚੋਣ ਤੋਂ ਪਹਿਲਾਂ ਕਾਂਗਰਸ ਛੱਡ ਕੇ ਸ਼ਿਵ ਸੇਨਾ 'ਚ ਆਏ ਸੱਤਾਰ ਕੈਬਨਿਟ ਮੰਤਰੀ ਨਾ ਬਣਾਏ ਜਾਣ ਤੋਂ ਨਾਰਾਜ ਹਨ। ਸ਼ਿਵ ਸੇਨਾ ਦੇ ਰਾਜਸਭਾ ਸੰਸਦ ਮੈਂਬਰ ਅਨਿਲ ਦੇਸਾਈ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਅਸਤੀਫਾ ਨਹੀਂ ਦਿੱਤਾ ਹੈ, ਨਾ ਹੀ ਮੈਨੂੰ ਜਾਂ ਪਾਰਟੀ ਦੇ ਕਿਸੇ ਹੋਰ ਵਿਅਕਤੀ ਨੂੰ ਅਸਤੀਫਾ ਪੱਤਰ ਸੌਂਪਿਆ ਹੈ।
ਉਥੇ ਹੀ ਸਥਾਨਕ ਮੀਡੀਆ ਨਾਲ ਗੱਲ ਕਰਦੇ ਹੋਏ ਔਰੰਗਾਬਾਦ ਜ਼ਿਲਾ ਪ੍ਰੀਸ਼ਦ ਦੇ ਪ੍ਰਧਾਨ ਰਹਿ ਚੁੱਕੇ ਅਬਦੁਲ ਸੱਤਾਰ ਦੇ ਬੇਟੇ ਸਮੀਰ ਨਬੀ ਨੇ ਵੀ ਇਨ੍ਹਾਂ ਖਬਰਾਂ ਨੂੰ ਖਾਰਿਜ ਕੀਤਾ ਅਤੇ ਕਿਹਾ ਕਿ ਉਹ ਜ਼ਿਆਦਾ ਜਾਣਕਾਰੀ ਲਈ ਆਪਣਾ ਮਾਤਾ ਪਿਤਾ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦਈਏ ਕਿ ਸ਼ਿਵ ਸੇਨਾ ਦੇ ਮੁਸਲਿਮ ਚਿਹਰੇ ਅਤੇ ਮੰਤਰੀ ਮੰਡਲ 'ਚ ਚਾਰ ਮੁਸਲਿਮ ਮੈਂਬਰਾਂ 'ਚ ਸ਼ਾਮਲ ਸੱਤਾਰ ਔਰੰਗਾਬਾਦ ਦੇ ਸਿਲੋਡ ਤੋਂ ਵਿਧਾਇਕ ਹਨ ਅਤੇ ਉਨ੍ਹਾਂ ਨੇ 30 ਦਸੰਬਰ ਨੂੰ ਹੋਏ ਮਹਾ ਵਿਕਾਸ ਅਘਾੜੀ ਸਰਕਾਰ ਦੇ ਮੰਤਰੀ ਮੰਡਲ ਵਿਸਥਾਰ 'ਚ ਰਾਜ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ ਸੀ।

Inder Prajapati

This news is Content Editor Inder Prajapati