ਫੜਨਵੀਸ ਨੇ ਵਾਰਿਸ ਪਠਾਨ ਦੀ ਟਿੱਪਣੀ ’ਤੇ ਪੁੱਛਿਆ, ਕੀ ਸ਼ਿਵ ਸੈਨਾ ਨੇ ਚੂੜੀਆਂ ਪਾਈਆਂ ਹੋਈਆਂ ਹਨ?

02/26/2020 5:46:53 PM

ਮੁੰਬਈ— ਏ.ਆਈ.ਐੱਮ.ਆਈ.ਐੱਮ. ਦੇ ਨੇਤਾ ਵਾਰਿਸ ਪਠਾਨ ਦੀ ਫਿਰਕੂ ਟਿੱਪਣੀ ’ਤੇ ਸ਼ਿਵ ਸੈਨਾ ਦੇ ਚੁੱਪ ਰਹਿਣ ’ਤੇ ਸਵਾਲ ਉਠਾਉਂਦੇ ਹੋਏ ਸੀਨੀਅਰ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਬੁੱਧਵਾਰ ਕਿਹਾ ਕਿ ਕੀ ਉਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਚੂੜੀਅਾਂ ਪਾਈਆਂ ਹੋਈਆਂ ਹਨ?
ਇੱਥੇ ਆਯੋਜਿਤ ਇਕ ਰੈਲੀ ’ਚ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਸ਼ਿਵ ਸੈਨਾ ਦੀ ਅਗਵਾਈ ਵਾਲੇ ਸੱਤਾਧਾਰੀ ਮਹਾਵਿਕਾਸ ਅਘਾੜੀ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ’ਚ ਜੋ ਕੁਝ ਹੋ ਰਿਹਾ, ਅਤੇ ਸ਼ਿਵ ਸੈਨਾ ਨੇ ਅੱਖਾਂ ਤੇ ਮੂੰਹ ਦੋਹਾਂ ਨੂੰ ਬੰਦ ਕੀਤਾ ਹੋਇਆ ਹੈ। ਕੁਝ ‘ਵਾਰਿਸ’ ਜਾਂ ‘ਲਾਵਾਰਿਸ’ ਉਠਦੇ ਹਨ ਅਤੇ ਕਹਿੰਦੇ ਹਨ ਕਿ 15 ਕਰੋੜ ਮੁਸਲਮਾਨ 100 ਕਰੋੜ ਹਿੰਦੂਆਂ ’ਤੇ ਭਾਰੀ ਹਨ। ਸਾਡਾ ਹਿੰਦੂ ਭਾਈਚਾਰਾ ਸਹਿਨਸ਼ੀਲਤਾ ਰੱਖਦਾ ਹੈ। ਉਹ ਸਾਰੇ ਭਾਰਤ ਨੂੰ ਨਾਲ ਲੈ ਕੇ ਚੱਲ ਰਿਹਾ ਹੈ। ਸ਼ਿਵ ਸੈਨਾ ਨੇ ਤਾਂ ਸ਼ਾਇਦ ਇਸ ਮੁੱਦੇ ’ਤੇ ਚੂੜੀਆਂ ਪਾਈਆਂ ਹੋਣਗੀਆਂ। ਸਾਡੀਆਂ ਔਰਤਾਂ ‘ਚੂੜੀਆਂ ਪਹਿਣਨ’ ਵਾਲੀ ਕਹਾਵਤ ਨੂੰ ਪਸੰਦ ਨਹੀਂ ਕਰਦੀਆਂ ਪਰ ਮੈਂ ਇਸ ਕਹਾਵਤ ਦੀ ਵਰਤੋ ਕਰ ਰਿਹਾ ਹਾਂ। ਸ਼ਿਵ ਸੈਨਾ ਵਾਲੇ ਇਸ ਮੁੱਦੇ ’ਤੇ ਚੁੱਪ ਰਹਿ ਸਕਦੇ ਹਨ ਪਰ ਭਾਜਪਾ ਚੁੱਪ ਨਹੀਂ ਬੈਠੇਗੀ। ਅਸੀਂ ਵਾਰਿਸ ਵਰਗੇ ਲੋਕਾਂ ਨੂੰ ਮੁੰਹ ਤੋੜ ਜਵਾਬ ਦਿਆਂਗੇ।

ਦੱਸਣਯੋਗ ਹੈ ਕਿ ਉੱਤਰ ਕਰਨਾਟਕ ਦੇ ਕਲਬੁਰਗੀ ’ਚ 16 ਫਰਵਰੀ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੋਧੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੰਬਈ ਤੋਂ ਏ.ਆਈ.ਐੱਮ.ਆਈ.ਐੱਮ. ਦੇ ਸਾਬਕਾ ਵਿਧਾਇਕ ਪਠਾਨ ਨੇ ਕਿਹਾ ਸੀ,‘‘ਸਾਨੂੰ ਇਕੱਠੇ ਮਿਲ ਕੇ ਅੱਗੇ ਵਧਣਾ ਹੋਵੇਗਾ। ਸਾਨੂੰ ਆਜ਼ਾਦੀ ਲੈਣੀ ਹੋਵੇਗੀ, ਜੋ ਚੀਜ਼ਾਂ ਮੰਗ ਕੇ ਨਹੀਂ ਮਿਲਦੀਆਂ, ਉਸ ਨੂੰ ਖੋਹਣਾ ਪੈਂਦਾ ਹੈ, ਯਾਦ ਰੱਖੋ, ਅਸੀਂ 15 ਕਰੋੜ ਹੋ ਸਕਦੇ ਹਾਂ ਪਰ 100 ਕਰੋੜ ’ਤੇ ਭਾਰੀ ਹਾਂ। ਸਾਬਕਾ ਮੁੱਖ ਮੰਤਰੀ ਚੂੜੀਆਂ ਵਾਲੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸੈਰ-ਸਪਾਟਾ ਮੰਤਰੀ ਆਦਿੱਤਿਯ ਠਾਕਰੇ ਨੇ ਉਨ੍ਹਾਂ ਤੋਂ ਮੁਆਫ਼ੀ ਦੀ ਮੰਗ ਕੀਤੀ। ਠਾਕਰੇ ਨੇ ਬੁੱਧਵਾਰ ਨੂੰ ਟਵੀਟ ਕੀਤਾ,‘‘ਦੇਵੇਂਦਰ ਫੜਨਵੀਸ ਜੀ ਆਮਤੌਰ ’ਤੇ ਮੈਂ ਪਲਟ ਕੇ ਟਿੱਪਣੀ ਕਰਨਾ ਪਸੰਦ ਨਹੀਂ ਕਰਦਾ। ਕ੍ਰਿਪਾ ਚੂੜੀਆਂ ਦੀ ਟਿੱਪਣੀ ਲਈ ਮੁਆਫ਼ੀ ਮੰਗੋ। ਸਭ ਤੋਂ ਮਜ਼ਬੂਤ ਔਰਤਾਂ ਚੂੜੀਆਂ ਪਾਉਂਦੀਆਂ ਹਨ। ਰਾਜਨੀਤੀ ਆਪਣੀ ਜਗ੍ਹਾ ਹੈ ਪਰ ਸਾਨੂੰ ਇਸ ਵਿਚਾਰ ਨੂੰ ਬਦਲਣ ਦੀ ਜ਼ਰੂਰਤ ਹੈ।’’


DIsha

Content Editor

Related News