ਸ਼ਿਵ ਸੈਨਾ ਨੇ ਪੁੱਛਿਆ, ''ਸਾਡੇ 20 ਜਵਾਨਾਂ ਦੀ ਹੱਤਿਆ ਜੇਕਰ ਉਕਸਾਉਣਾ ਨਹੀਂ ਤਾਂ ਕੀ ਹੈ''

06/20/2020 12:07:18 AM

ਮੁੰਬਈ - ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਬਿਆਨ 'ਤੇ ਹੈਰਾਨੀ ਜਤਾਈ ਕਿ ਉਕਸਾਏ ਜਾਣ 'ਤੇ ਭਾਰਤ ਮੂੰਹ-ਤੋੜ ਜਵਾਬ ਦੇਵੇਗਾ ਅਤੇ ਕਿਹਾ ਕਿ ਚੀਨੀ ਫੌਜ ਵੱਲੋਂ ਸਾਡੇ 20 ਫੌਜੀਆਂ ਦੀ ਹੱਤਿਆ ਆਪਣੇ ਆਪ ਵਿਚ ਉਕਸਾਵਾ ਹੈ। ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਦੇ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਜਵਾਹਰ ਲਾਲ ਨਹਿਰੂ ਨੂੰ 1962 ਦੀ ਭਾਰਤ-ਚੀਨ ਜੰਗ ਦੇ ਲਈ ਦੋਸ਼ੀ ਦੱਸਦੇ ਹਨ, ਉਨ੍ਹਾਂ ਨੂੰ ਆਪ ਅਨੁਮਾਨ ਲਾਉਣ ਦੀ ਜ਼ਰੂਰਤ ਹੈ। ਇਸ ਵਿਚ ਕਿਹਾ ਗਿਆ, ਮੋਦੀ ਕਹਿੰਦੇ ਹਨ ਕਿ ਉਕਸਾਇਆ ਗਿਆ ਤਾਂ ਅਸੀਂ ਜਵਾਬ ਦੇਵਾਂਗੇ। ਜੇਕਰ 20 ਜਵਾਨਾਂ ਦੀ ਹੱਤਿਆ ਉਕਸਾਉਣਾ ਨਹੀਂ ਹੈ ਤਾਂ ਕੀ ਹੈ? 20 ਜਵਾਨਾਂ ਦੀ ਹੱਤਿਆ ਉਕਸਾਵਾ ਹੈ ਅਤੇ ਸਾਡੇ ਆਤਮ ਸਨਮਾਨ ਅਤੇ ਅਖੰਡਤਾ 'ਤੇ ਹਮਲਾ ਹੈ। 20 ਫੌਜੀਆਂ ਦੇ ਤਬੂਤ ਮਾਣ ਦੀ ਗੱਲ ਨਹੀਂ ਹੈ।

ਸੰਪਾਦਕੀ ਵਿਚ ਕਿਹਾ ਗਿਆ, ਅਸੀਂ ਆਏ ਦਿਨ ਜਵਾਬ ਦੇਣ ਦੀ ਗੱਲ ਕਹਿੰਦੇ ਹਾਂ ਪਰ ਅਸੀਂ ਸਿਰਫ ਪਾਕਿਸਤਾਨ ਨੂੰ ਡਰਾ ਸਕਦੇ ਹਾਂ। ਅਸੀਂ ਇਸ ਧਾਰਨਾ ਨੂੰ ਕਦੋਂ ਪਿੱਛੇ ਛੱਡਾਂਗੇ ਕਿ ਅਸੀਂ ਚੀਨ ਦਾ ਮੁਕਾਬਲਾ ਨਹੀਂ ਕਰ ਸਕਦੇ। ਸੰਪਾਦਕੀ ਵਿਚ ਇਹ ਵੀ ਕਿਹਾ ਗਿਆ ਕਿ ਦੇਸ਼ ਨੇ 1962 ਦੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ।

ਅਖਬਾਰ ਨੇ ਚਿਤਾਇਆ, ਸਾਡੀ ਵਿਦੇਸ਼ ਨੀਤੀ ਚੀਨ ਅਤੇ ਪਾਕਿਸਤਾਨ ਨਾਲ ਸਾਡੇ ਸਬੰਧਾਂ 'ਤੇ ਆਧਾਰਿਤ ਹੋਣੀ ਚਾਹੀਦੀ ਹੈ ਕਿਉਂਕਿ ਭਾਰਤ ਵਿਰੋਧੀ ਰੁਖ ਕਾਰਨ ਇਹ ਦੋਵੇਂ ਦੇਸ਼ ਇਕੱਠੇ ਆਏ ਹਨ। ਸਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਜੇਕਰ ਜੰਗ ਹੁੰਦੀ ਹੈ ਤਾਂ ਸਾਨੂੰ ਇਨਾਂ ਦਿਨੀਂ ਦੇਸ਼ਾਂ ਨਾਲ ਲੜਣਾ ਹੋਵੇਗਾ। ਭਾਂਵੇ ਹੀ ਸਾਡੀ ਜੰਗ ਸਮਰੱਥਾ ਸ਼ੱਕ ਤੋਂ ਪਰੇ ਹੈ, ਅਸੀਂ 2 ਮੋਰਚਿਆਂ 'ਤੇ ਇਕੱਠੇ ਨਹੀਂ ਲੜ੍ਹ ਸਕਦੇ।

Khushdeep Jassi

This news is Content Editor Khushdeep Jassi