ਮੁਸ਼ਕਲ ਸਮੇਂ ''ਚ ਸ਼ਿਰਡੀ ਸਾਈ ਟ੍ਰਸਟ ਆਇਆ ਅੱਗੇ, 51 ਕਰੋੜ ਰੁਪਏ ਕੀਤੇ ਦਾਨ

03/27/2020 6:03:55 PM

ਨੈਸ਼ਨਲ ਡੈਸਕ : ਕੋਰਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਦੇਸ਼ ਇਕਜੁੱਟ ਹੋ ਗਿਆ ਹੈ। ਹਰ ਕੋਈ ਦੇਸ਼ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਸ ਮੁਸ਼ਕਿਲ ਸਮੇਂ ਵਿਚ 'ਸ਼੍ਰੀ ਸਾਈ ਬਾਬਾ ਟ੍ਰਸਟ' ਨੇ ਮਦਦ ਲਈ ਹੱਥ ਵਧਾਏ ਹਨ। ਕੋਰੋਨਾ ਖਿਲਾਫ ਲੜਾਈ ਲਈ ਸ਼ਿਰਡੀ ਸਾਈ ਸੰਸਥਾਨ ਸੂਬਾ ਸਰਕਾਰ ਨੂੰ 51 ਕਰੋੜ ਰੁਪਏ ਦਾਨ ਕਰੇਗੀ।

ਟ੍ਰਸਟ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਿਲੀਫ ਫੰਡ ਵਿਚ ਇਹ ਮਦਦ ਰਾਸ਼ੀ ਦਿੱਤੀ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਸ਼ਿਵਸੇਨਾ ਐੱਮ. ਪੀ. ਅਤੇ ਵਿਧਾਇਕਾਂ ਨੇ ਆਪਣੀ ਇਕ ਮਹੀਨੇ ਦੀ ਸੈਲਰੀ ਦਾਨ ਵਿਚ ਦੇਣ ਦਾ ਐਲਾਨ ਕੀਤਾ ਹੈ। ਦਰਅਸਲ, ਮਹਾਰਾਸ਼ਟਰ ਵਿਚ ਕੇਰਲਾ ਤੋਂ ਬਾਅਦ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਇੱਥੇ ਇਨਫੈਕਟਡ ਲੋਕਾਂ ਦੀ ਗਿਣਤੀ 135 ਤੋਂ ਵੱਧ ਹੋ ਗਈ ਹੈ, ਜਦਕਿ ਸੂਬੇ ਵਿਚ ਹੁਣ ਤਕ 4 ਲੋਕਾਂ ਦੀ ਇਸ ਮਹਾਮਾਰੀ ਕਾਰਨ ਜਾਨ ਜਾ ਚੁੱਕੀ ਹੈ। 

ਇਸ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਪੀ. ਐੱਮ. ਅਤੇ ਸੀ. ਐੱਮ. ਰਿਲੀਫ ਫੰਡ ਵਿਚ 25-25 ਲੱਖ ਰੁਪਏ ਦਿੱਤੇ ਹਨ। ਮਹਿੰਦਰ ਸਿੰਘ ਧੋਨੀ ਨੇ ਵੀ ਪੁਣੇ ਵਿਚ 100 ਤੋਂ ਜ਼ਿਆਦਾ ਬੱਚਿਆਂ ਦੀ ਜ਼ਿੰਮੇਵਾਰੀ ਲਈ ਹੈ। ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ ਵਿਚ 25 ਮਾਰਚ ਤੋਂ ਲਾਕਡਾਊਨ ਲਾਗੂ ਹੈ ਅਤੇ ਕਈ ਸੂਬਾ ਸਰਕਾਰਾਂ ਨੇ ਪਹਿਲਾਂ ਹੀ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ। ਮਹਾਰਾਸ਼ਟਰ ਦੇ ਵੀ ਕਈ ਸ਼ਹਿਰਾਂ ਵਿਚ ਪੀ. ਐੱਮ. ਮੋਦੀ ਦੇ ਐਲਾਨ ਕਰਨ ਤੋਂ ਪਹਿਲਾਂ ਹੀ ਲਾਕਡਾਊਨ ਦਾ ਐਲਾਨ ਕੀਤਾ ਜਾ ਚੁੱਕਿਆ ਸੀ, ਜਿਸ ਵਿਚ ਮੁੰਬਈ, ਪੁਣੇ, ਨਾਗਪੁਰ, ਪਿੰਪਰੀ ਚਿੰਚਵੜ ਵਰਗੇ ਸ਼ਹਿਰਾਂ ਦੇ ਨਾਂ ਹੈ।

Ranjit

This news is Content Editor Ranjit