ਰਾਜਨਾਥ ਵਲੋਂ ''ਹਿੰਦੂ ਅੱਤਵਾਦ'' ਸ਼ਬਦ ਕਹੇ ਜਾਣ ਤੋਂ ਬਾਅਦ ਸ਼ਿੰਦੇ ਨੇ ਸਪੱਸ਼ਟ ਕੀਤਾ ਆਪਣਾ ਰੁਖ

08/01/2015 6:54:19 PM


ਪੁਣੇ- ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਯੂ. ਪੀ. ਏ. ਸਰਕਾਰ ਦੇ ਕਾਰਜਕਾਲ ਦੌਰਾਨ ਸੰਸਦ ''ਚ ''ਹਿੰਦੂ ਅੱਤਵਾਦ'' ਸ਼ਬਦ ਦੀ ਵਰਤੋਂ ਕਰਨ ਤੋਂ ਇਨਕਾਰ ਕੀਤਾ। ਸ਼ਿੰਦੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਕਦੇ ਵੀ ਸੰਸਦ ਵਿਚ ਹਿੰਦੂ ਅੱਤਵਾਦ ਸ਼ਬਦ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੈਂ ਇਸ ਦੀ ਵਰਤੋਂ ਕਾਂਗਰਸ ਦੇ ਜੈਪੁਰ ਸੈਸ਼ਨ ਵਿਚ ਕੀਤਾ ਸੀ ਪਰ ਤੁਰੰਤ ਉਸ ਨੂੰ ਵਾਪਸ ਲੈ ਲਿਆ ਸੀ। ਸ਼ਿੰਦੇ ਦਾ ਇਹ ਬਿਆਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਇਸ ਦਾਅਵੇ ਦੀ ਪਿੱਠਭੂਮੀ ''ਚ ਆਇਆ ਹੈ ਕਿ ਯੂ. ਪੀ. ਏ. ਸਰਕਾਰ ਵਲੋਂ ਇਸ ਸ਼ਬਦ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਸਰਕਾਰ ਦੀ ਅੱਤਵਾਦੀ ਵਿਰੁੱਧ ਲੜਾਈ ਕਮਜ਼ੋਰ ਹੋ ਗਈ।
ਸਿੰਘ ਨੇ 27 ਜੁਲਾਈ ਦੇ ਹਮਲੇ ''ਤੇ ਬਿਆਨ ਦੇਣ ਤੋਂ ਬਾਅਦ ਕਾਂਗਰਸ ''ਤੇ ਅੱਤਵਾਦ ਵਿਰੁੱਧ ਲੜਾਈ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਸੀ ਕਿ ਪਹਿਲੀ ਯੂ. ਪੀ. ਏ. ਸਰਕਾਰ ਨੇ ਅੱਤਵਾਦੀ ਘਟਨਾਵਾਂ ਦੀ ਜਾਂਚ ਦੀ ਦਿਸ਼ਾ ਬਦਲਣ ਲਈ ਹਿੰਦੂ ਅੱਤਵਾਦ ਸ਼ਬਦ ਘੜਿਆ ਸੀ।

Tanu

This news is News Editor Tanu