ਸ਼ਿਮਲਾ : 9ਵੀਂ ਕਲਾਸ ਦੀ ਵਿਦਿਆਰਥਣ ਨੇ ਰਾਸ਼ਟਰਪਤੀ ਕੋਵਿੰਦ ਨੂੰ ਲਿਖੀ ਖੁੱਲ੍ਹੀ ਚਿੱਠੀ

05/23/2018 1:27:23 PM

ਸ਼ਿਮਲਾ— ਸ਼ਿਮਲਾ ਦੌਰੇ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇਕ 9ਵੀਂ ਸਕੂਲੀ ਵਿਦਿਆਰਥਣ ਨੇ ਵੀ.ਵੀ.ਆਈ.ਪੀ. ਦੀ ਆਵਾਜਾਈ ਤੋਂ ਤੰਗ ਆ ਕੇ ਇਕ ਚਿੱਠੀ ਲਿਖੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚਿੱਠੀ ਸ਼ਿਮਲਾ ਦੇ ਹੀ ਤਾਰਾ ਹਾਲ ਸਕੂਲ ਦੀ ਆਜ਼ਾਦ ਨਾਮ ਦੀ ਵਿਦਿਆਰਥਣ ਨੇ ਲਿਖੀ ਹੈ। ਇਸ ਵਿਦਿਆਰਥਣ ਨੇ ਚਿੱਠੀ 'ਚ ਰਾਸ਼ਟਰਪਤੀ ਨੂੰ ਲਿਖਿਆ, ''ਦੇਸ਼ ਦੇ ਪ੍ਰਥਮ ਨਾਗਰਿਕ ਹੋਣ ਦੇ ਕਾਰਨ ਤੁਹਾਨੂੰ ਕਈ ਸਹੂਲਤਾਂ ਹਾਸਲ ਹਨ ਪਰ ਪ੍ਰੋਟੋਕਾਲ ਤਹਿਤ ਜਦੋਂ ਇਨ੍ਹਾਂ 'ਤੇ ਅਮਲ ਕੀਤਾ ਜਾਂਦਾ ਹੈ ਤਾਂ ਇਸ ਦੀ ਖਾਮਿਆਜਾ ਆਮ ਲੋਕਾਂ ਨੂੰ ਜਿਵੇਂ ਸਕੂਲੀ ਬੱਚਿਆਂ ਨੂੰ ਭੁਗਤਨਾ ਪੈਂਦਾ ਹੈ। ਪਬਲਿਕ ਸੜਕਾਂ 'ਤੇ ਤੁਹਾਡੀ ਆਵਾਜਾਈ ਨਾਲ ਆਮ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵੀ.ਵੀ.ਆਈ.ਪੀ. ਚਾਹੁੰਣ ਤਾਂ ਕਲਿਆਣੀ ਹੈਲੀਪੈਡ ਤੋਂ ਅਨਾਨਡੇਲ ਤੱਕ ਪਹੁੰਚ ਸਕਦੇ ਹਨ। ਇਸ ਨਾਲ ਸਾਡੀ ਜ਼ਿੰਦਗੀ ਆਸਾਨ ਹੋ ਜਾਵੇਗੀ ਪਰ ਉਹ ਇਸ ਦਾ ਇਸਤੇਮਾਲ ਨਹੀਂ ਕਰਦੇ।'' 
ਇਸ ਨਾਲ ਹੀ ਉਸ ਨੇ ਕਿਹਾ, ''ਮੰਗਲਵਾਰ ਨੂੰ ਤੁਹਾਡੇ ਆਉਣ-ਜਾਣ ਦਾ ਸਮਾਂ ਸਕੂਲ 'ਚ ਜਾਣ ਸਮੇਂ ਰੁਕਾਵਟ ਬਣ ਗਿਆ। ਡਿਪਟੀ ਕਮਿਸ਼ਨਰ ਨੇ ਤੁਹਾਡੇ ਆਉਣ ਤੋਂ ਸਕੂਲ ਦੀ 1.30 ਵਜੇ ਛੁੱਟੀ ਕਰਵਾ ਦਿੱਤੀ। ਇਸ 'ਚ ਕਈ ਪਰਿਵਾਰਾਂ ਨੂੰ ਬੱਚਿਆਂ ਨੂੰ ਸਕੂਲ ਤੋਂ ਇਕ ਘੰਟਾ ਪਹਿਲਾਂ ਆਉਣਾ ਪਿਆ। ਜਿਸ ਕਰਕੇ ਕਾਫੀ ਪਰੇਸ਼ਾਨੀ ਹੋਈ।'' ਉਸ ਨੇ ਚਿੱਠੀ ਦੇ ਆਖੀਰ 'ਚ ਲਿਖਿਆ ਹੈ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਸਮੱਸਿਆ ਨੂੰ ਸਮਝੋਗੇ ਅਤੇ ਅਜਿਹੇ 'ਚ ਕੁਝ ਕਦਮ ਚੁਕੋਗੇ। 
ਦੱਸਣਯੋਗ ਹੈ ਕਿ ਰਾਸ਼ਟਰਪਤੀ ਕੋਵਿੰਦ ਨੇ ਇਸ ਵਿਦਿਆਰਥਣ ਦੀ ਲਿਖੀ ਚਿੱਠੀ ਤੋਂ ਬਾਅਦ ਮੁਆਫੀ ਮੰਗਦੇ ਹੋਏ ਕਿਹਾ ਕਿ ਰਾਸ਼ਟਰਪਤੀ ਹੋਣ ਦੇ ਨਾਤੇ ਆਪਣੀ ਖੁਦ ਦੀਆਂ ਚੀਜ਼ਾਂ ਹਨ ਪਰ ਮੈਂ ਵੀ ਤੁਹਾਡੇ ਵਰਗਾ ਆਮ ਇਨਸਾਨ ਹਾਂ।