ਹਿਮਾਚਲ 'ਚ ਭਾਰੀ ਬਰਫਬਾਰੀ ਦੌਰਾਨ ਫਸੇ 100 ਸੈਲਾਨੀ, ਪੁਲਸ ਨੇ ਕੀਤਾ ਰੈਸਕਿਊ

12/14/2019 11:33:20 AM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਉੁਪਰਲੇ ਇਲਾਕਿਆਂ 'ਚ ਬਰਫਬਾਰੀ ਦਾ ਦੌਰ ਜਾਰੀ ਹੈ। ਕੁਫਰੀ 'ਚ ਹੋਈ ਬਰਫਬਾਰੀ ਦੌਰਾਨ ਇੱਕ ਬੱਸ ਦੇ ਫਸਣ ਦੀ ਜਾਣਕਾਰੀ ਮਿਲਦੇ ਹੀ ਸ਼ਿਮਲਾ ਪੁਲਸ ਮੌਕੇ 'ਤੇ ਪਹੁੰਚੀ, ਜਿੱਥੇ ਉਨ੍ਹਾਂ ਨੇ 100 ਸੈਲਾਨੀਆਂ ਨੂੰ ਰੈਸਕਿਊ ਕੀਤਾ। ਦੱਸਿਆ ਜਾ ਰਿਹਾ ਹੈ ਕਿ ਸਾਰੇ ਸੈਲਾਨੀ ਮਹਾਰਾਸ਼ਟਰ ਦੇ ਹਨ। ਰੈਸਕਿਊ ਕੀਤੇ ਗਏ ਸੈਲਾਨੀਆਂ ਨੂੰ ਕੁਫਰੀ ਦੇ ਇੱਕ ਹੋਟਲ 'ਚ ਠਹਿਰਾਇਆ ਗਿਆ।

ਦੱਸਣਯੋਗ ਹੈ ਕਿ ਬਰਫਬਾਰੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਸੀ। ਕੁਫਰੀ 'ਚ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ। ਪ੍ਰਸ਼ਾਸਨ ਨੇ ਆਦੇਸ਼ ਜਾਰੀ ਕਰ ਕੇ ਸੈਲਾਨੀਆਂ ਨੂੰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਵੀਰਵਾਰ ਨੂੰ ਜਿੱਥੇ ਕੁਫਰੀ ਨਾਰਕੰਢਾ 'ਚ ਬਰਫਬਾਰੀ ਹੋਈ ਤਾਂ ਸ਼ੁੱਕਰਵਾਰ ਨੂੰ ਢਲੀ-ਸੰਜੌਲੀ ਤੱਕ ਬਰਫਬਾਰੀ ਹੋਈ। ਢਲੀ ਤੋਂ ਅੱਗੇ ਬਰਫਬਾਰੀ ਜ਼ਿਆਦਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਕੁਫਰੀ-ਨਾਰਕੰਢਾ ਮਾਰਗ 'ਤੇ ਬਰਫਬਾਰੀ ਦੇ ਕਾਰਨ ਮਾਰਗ ਖਤਰਨਾਕ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਢਲੀ 'ਚ ਹੀ ਵਾਹਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਇਲਾਵਾ ਰਾਮਪੁਰ-ਕਿੰਨੌਰ ਜਾਣ ਵਾਲੇ ਵੱਡੇ ਵਾਹਨਾਂ ਅਤੇ ਬੱਸਾਂ ਨੂੰ ਵਾਇਆ ਬਸੰਤਪੁਰ ਭੇਜਿਆ ਜਾ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਢਲੀ ਤੋਂ ਅੱਗੇ ਕੁਫਰੀ ਮਾਰਗ 'ਤੇ ਜ਼ਿਆਦਾ ਬਰਫ ਪੈਣ ਨਾਲ ਵਾਹਨਾਂ ਨੂੰ ਚਲਾਉਣਾ ਆਸਾਨ ਨਹੀਂ ਰਹਿ ਗਿਆ ਹੈ। ਬਰਫਬਾਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ।

Iqbalkaur

This news is Content Editor Iqbalkaur