ਹਿਮਾਚਲ: ਧੁੰਦ ਦਾ ਕਹਿਰ, ਇਕ ਤੋਂ ਬਾਅਦ ਇਕ ਆਪਸ ’ਚ ਟਕਰਾਏ ਕਈ ਵਾਹਨ

11/28/2021 1:55:30 PM

ਸ਼ਿਮਲਾ— ਸਰਦੀਆਂ ਸ਼ੁਰੂ ਹੋ ਗਈਆਂ ਹਨ ਅਤੇ ਹਿਮਾਚਲ ਪ੍ਰਦੇਸ਼ ਧੁੰਦ ਦੀ ਚਾਦਰ ਨਾਲ ਲਿਪਟਿਆ ਨਜ਼ਰ ਆ ਰਿਹਾ ਹੈ। ਹੁਣ ਇਹ ਧੁੰਦ ਹਾਦਸਿਆਂ ਦੀ ਕਾਰਨ ਬਣ ਰਹੀ ਹੈ। ਸ਼ਿਮਲਾ ਵਿਚ ਦੋ ਥਾਵਾਂ ’ਤੇ ਸੰਘਣੀ ਧੁੰਦ ਕਾਰਨ ਇਕ ਤੋਂ ਬਾਅਦ ਇਕ ਕਈ ਵਾਹਨ ਆਪਸ ’ਚ ਟਕਰਾ ਗਏ। ਹਾਲਾਂਕਿ ਗਨੀਮਤ ਇਹ ਰਹੀ ਕਿ ਇਨ੍ਹਾਂ ਹਾਦਸਿਆਂ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਪਰ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ। 

ਸ਼ਿਮਲਾ ਦੇ ਨੇੜੇ ਫਾਗੂ ਅਤੇ ਕੁਫਰੀ ਦੇ ਨੇੜੇ ਸੰਘਣੀ ਧੁੰਦ ਕਾਰਨ 7 ਗੱਡੀਆਂ ਦੀ ਆਪਸ ’ਚ ਟੱਕਰ ਹੋ ਗਈ। ਇਨ੍ਹਾਂ ’ਚ ਬੱਸ, ਟਰੱਕ ਅਤੇ ਕਈ ਛੋਟੇ ਵਾਹਨ ਸ਼ਾਮਲ ਹਨ। ਉਧਰ ਸ਼ਿਮਲਾ ਜ਼ਿਲ੍ਹਾ ਦੇ ਖ਼ੜਾ ਪੱਥਰ ’ਚ ਦੋ ਗੱਡੀਆਂ ’ਚ ਟੱਕਰ ਹੋ ਗਈ। ਇਸ ਟੱਕਰ ਦਾ ਕਾਰਨ ਵੀ ਧੁੰਦ ਦੱਸਿਆ ਜਾ ਰਿਹਾ ਹੈ। ਹਾਦਸਿਆਂ ਕਾਰਨ ਐਤਵਾਰ ਸਵੇਰੇ ਦੋਹਾਂ ਪਾਸੇ ਜਾਮ ਲੱਗ ਗਿਆ। ਅੱਜ ਛੁੱਟੀ ਹੋਣ ਕਾਰਨ ਸ਼ਿਮਲਾ ਠਿਯੋਗ ਮਾਰਗ ’ਤੇ ਵਾਹਨਾਂ ਦੀ ਆਵਾਜਾਈ ਥੋੜ੍ਹੀ ਘੱਟ ਹੈ ਪਰ ਬਾਹਰ ਤੋਂ ਆਏ ਸੈਲਾਨੀ ਫਾਗੂ ਅਤੇ ਕੁਫਰੀ ਘੁੰਮਣ ਆਏ ਹੋਏ ਹਨ।

Tanu

This news is Content Editor Tanu