52 ਹਜ਼ਾਰ ਕਰੋੜ ਦੇ ਕਰਜ਼ ਦੇ ਬੋਝ ਹੇਠਾਂ ਦੱਬੀ ਸਰਕਾਰ ਨੇ ਖੋਲ੍ਹੇ ਖਜ਼ਾਨੇ ਦੇ ਦੁਆਰ

08/31/2019 1:04:50 PM

ਸ਼ਿਮਲਾ— 52 ਹਜ਼ਾਰ ਕਰੋੜ ਦੇ ਕਰਜ਼ ਦੇ ਬੋਝ ਹੇਠਾਂ ਦੱਬੀ ਪ੍ਰਦੇਸ਼ ਸਰਕਾਰ ਨੇ ਖਜ਼ਾਨੇ ਦੇ ਦੁਆਰ ਖੋਲ੍ਹੇ ਹਨ। ਪ੍ਰਦੇਸ਼ ਸਰਕਾਰ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਦੀ ਟ੍ਰੈਵਲਿੰਗ ਅਲਾਊਂਸ (ਟੀ. ਏ.) ਵਧਾਉਣ ਜਾ ਰਹੀ ਹੈ। ਮੌਜੂਦਾ ਅਤੇ ਸਾਬਕਾ ਵਿਧਾਇਕਾਂ ਦੀ ਮੁਫ਼ਤ ਯਾਤਰਾ (ਫਰੀ ਟਰਾਂਜਿਟ) ’ਚ ਡੇਢ ਲੱਖ ਤੋਂ 75 ਹਜ਼ਾਰ ਰੁਪਏ ਤਕ ਦੇ ਵਾਧੇ ਦਾ ਪ੍ਰਸਤਾਵ ਹੈ। ਇਨ੍ਹਾਂ ’ਚ ਮੁੱਖ ਮੰਤਰੀ ਤੋਂ ਲੈ ਕੇ ਵਿਧਾਨ ਸਭਾ ਸਪੀਕਰ, ਉੱਪ ਪ੍ਰਧਾਨ ਤੋਂ ਇਲਾਵਾ ਮੌਜੂਦਾ ਅਤੇ ਸਾਬਕਾ ਵਿਧਾਇਕ ਸ਼ਾਮਲ ਹਨ। ਮੌਜੂਦਾ ਵਿਧਾਇਕਾਂ ਦਾ ਸਾਲਾਨਾ ਟੀ. ਏ. ਢਾਈ ਲੱਖ ਤੋਂ ਵਧਾ ਕੇ 4 ਲੱਖ ਰੁਪਏ ਹੋ ਜਾਵੇਗਾ। ਸਾਬਕਾ ਵਿਧਾਇਕਾਂ ਦਾ ਸਾਲਾਨਾ ਟੀ. ਏ. ਸਵਾ ਲੱਖ ਤੋਂ ਵਧਾ ਕੇ ਦੋ ਲੱਖ ਹੋ ਜਾਵੇਗਾ। ਇਸ ਵਾਧੇ ਨਾਲ ਸਰਕਾਰੀ ਖਜ਼ਾਨੇ ’ਤੇ ਸਾਲਾਨਾ ਕਰੀਬ 2 ਕਰੋੜ 20 ਲੱਖ ਰੁਪਏ ਵਾਧੂ ਵਿੱਤੀ ਬੋਝ ਪਵੇਗਾ। ਸ਼ਨੀਵਾਰ ਨੂੰ ਯਾਨੀ ਕਿ ਅੱਜ ਇਸ ਬਿੱਲ ਨੂੰ ਪਾਸ ਕੀਤਾ ਜਾਵੇਗਾ। ਦਰਅਸਲ ਸੂਬਾ ਸਰਕਾਰ ਵਲੋਂ ਸ਼ੁੱਕਰਵਾਰ ਨੂੰ ਮਾਨਸੂਨ ਸੈਸ਼ਨ ਦੌਰਾਨ ਸਦਨ ਵਿਚ ਪੇਸ਼ ਕੀਤੇ ਗਏ ਬਿੱਲ ਵਿਚ ਯਾਤਰਾ ਭੱਤਾ ਵਧਾਉਣ ਦਾ ਪ੍ਰਸਤਾਵ ਰੱਖਿਆ ਗਿਆ। ਇਸ ਦਾ ਫਾਇਦਾ ਮੁੱਖ ਮੰਤਰੀ, ਕੈਬਨਿਟ ਮੰਤਰੀਆਂ, ਵਿਧਾਇਕ, ਸਾਬਕਾ ਵਿਧਾਇਕ, ਵਿਧਾਨ ਸਭਾ ਸਪੀਕਰ ਅਤੇ ਉੱਪ ਪ੍ਰਧਾਨ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਜਾਂ ਪਤੀ ਤੋਂ ਇਲਾਵਾ ਉਨ੍ਹਾਂ ਦੇ ਅਣਵਿਆਹੇ ਬੇਟੇ-ਬੇਟੀ ਵੀ ਲੈ ਸਕਣਗੇ। ਇਨ੍ਹਾਂ ਸਾਰਿਆਂ ਦਾ ਟੀ. ਏ. ਮਿਲਾ ਕੇ ਸਾਲਾਨਾ ਰਾਸ਼ੀ 4 ਲੱਖ ਰੁਪਏ ਹੀ ਰਹੇਗੀ। 
25 ਹਜ਼ਾਰ ਤਕ ਦਾ ਮਿਲੇਗਾ ਐਡਵਾਂਸ—
ਮੁੱਖ ਮੰਤਰੀ, ਕੈਬਨਿਟ ਮੰਤਰੀਆਂ, ਵਿਧਾਨ ਸਭਾ ਸਪੀਕਰ, ਉੱਪ ਪ੍ਰਧਾਨ ਸਮੇਤ ਵਿਧਾਇਕਾਂ ਅਤੇ ਸਾਬਕਾ ਵਿਧਾਇਕ ਜੇਕਰ ਦੇਸ਼ ਜਾਂ ਵਿਦੇਸ਼ ’ਚ ਯਾਤਰਾ ’ਤੇ ਜਾਂਦੇ ਹਨ ਤਾਂ ਇਸ ਲਈ ਉਹ ਐਡਵਾਂਸ 25 ਹਜ਼ਾਰ ਰੁਪਏ ਲੈ ਸਕਦੇ ਹਨ। ਯਾਤਰਾ ਤੋਂ ਬਾਅਦ ਉਨ੍ਹਾਂ ਨੂੰ ਟਿਕਟ ਸਮੇਤ ਯਾਤਰਾ ਦਾ ਸਾਰਾ ਬਿਓਰਾ ਜਮਾਂ ਕਰਾਉਣਾ ਹੋਵੇਗਾ। ਇਹ ਐਡਵਾਂਸ ਰਾਸ਼ੀ ਵਿੱਤੀ ਸਾਲ ਦੀ ਸਮਾਪਤੀ ਤੋਂ ਪਹਿਲਾ ਲਿਆ ਜਾਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਇਹ ਰਾਸ਼ੀ ਮੈਂਬਰ ਦੀ ਤਨਖਾਹ ਅਤੇ ਭੱਤੇ ਤੋਂ ਕੱਟੀ ਜਾ ਸਕਦੀ ਹੈ। 

Tanu

This news is Content Editor Tanu