ਸ਼ੀਲਾ ਦੀਕਸ਼ਤ ਤੇ ਅਜੇ ਮਾਕਨ ਨੇ ਭਰਿਆ ਪਰਚਾ

04/23/2019 3:24:20 PM

ਨਵੀਂ ਦਿੱਲੀ— ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਅਤੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੇ ਮਾਕਨ ਨੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣੇ-ਆਪਣੇ ਪਰਚੇ ਦਾਖਲ ਕਰ ਦਿੱਤੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ 3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹੇ ਸ਼ੀਲਾ ਦੀਕਸ਼ਤ ਨੇ ਉੱਤਰ-ਪੂਰਬੀ ਦਿੱਲੀ ਤੋਂ ਪਰਚਾ ਭਰਿਆ। ਇੱਥੇ ਉਨ੍ਹਾਂ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਦਿਲੀਪ ਪਾਂਡੇ ਨਾਲ ਹੋਵੇਗਾ। ਸ਼੍ਰੀ ਮਾਕਨ ਨੇ ਨਵੀਂ ਦਿੱਲੀ ਸੰਸਦੀ ਸੀਟ ਤੋਂ ਪਰਚਾ ਦਾਖਲ ਕੀਤਾ। ਭਾਜਪਾ ਨੇ ਇਸ ਸੀਟ 'ਤੇ ਮੌਜੂਦਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੂੰ ਉਤਾਰਿਆ ਹੈ ਤਾਂ ਆਪ ਦੇ ਉਮੀਦਵਾਰ ਬ੍ਰਜੇਸ਼ ਗੋਇਲ ਹਨ।

ਸ਼ੀਲਾ ਦੀਕਸ਼ਤ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ,''ਇਹ ਖੇਤਰ ਮੇਰੀਆਂ ਭਾਵਨਾਵਾਂ ਨਾ ਜੁੜਿਆ ਹੋਇਆ ਹੈ। ਇਸ ਖੇਤਰ 'ਚ ਮੈਂ ਦਿੱਲੀ 'ਚ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ, ਜੋ ਵੀ ਇੱਥੇ ਮੇਰੇ ਮੁਕਾਬਲੇ 'ਚ ਖੜ੍ਹਾ ਹੈ, ਮੇਰੇ ਲਈ ਚੁਣੌਤੀ ਹੈ ਅਤੇ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਕਿ ਉਹ ਕਿਸ ਪਾਰਟੀ ਦਾ ਉਮੀਦਵਾਰ ਹੈ। ਅਸੀਂ ਚੋਣਾਂ ਲੜਾਂਗੇ ਅਤੇ ਜਿੱਤਾਂਗੇ।'' ਆਪ ਨਾਲ ਗਠਜੋੜ ਕਰ ਕੇ ਚੋਣਾਂ ਲੜਨ ਬਾਰੇ ਦੀਕਸ਼ਤ ਨੇ ਕਿਹਾ,''ਗਠਜੋੜ ਦੀ ਗੱਲਬਾਤ ਹੁਣ ਪੂਰੀ ਤਰ੍ਹਾਂ ਖਤਮ ਹੋ ਚੁਕੀ ਹੈ।'' ਸਾਲ 2004 'ਚ ਦਿੱਲੀ ਦੀਆਂ 7 ਸੀਟਾਂ 'ਤੇ ਜਿੱਤ ਹਾਸਲ ਕਰਨ ਵਾਲੀ ਕਾਂਗਰਸ 2009 'ਚ ਭਾਜਪਾ ਤੋਂ 7 ਸੀਟਾਂ ਗਵਾ ਬੈਠੀ ਸੀ। ਕਾਂਗਰਸ ਨੇ ਸਾਬਕਾ ਪ੍ਰਦੇਸ਼ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੂੰ ਪੂਰਬੀ ਦਿੱਲੀ, ਮਹਾਬਲ ਮਿਸ਼ਰਾ ਨੂੰ ਪੱਛਮੀ ਦਿੱਲੀ ਅਤੇ ਦਿੱਲੀ ਦੀ ਇਕਮਾਤਰ ਸੁਰੱਖਿਅਤ ਸੀਟ ਉੱਤਰ ਪੱਛਮੀ ਦਿੱਲੀ ਤੋਂ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਰਾਜੇਸ਼ ਲਿਲੋਠੀਆ ਨੂੰ ਉਤਾਰਿਆ ਹੈ। ਪਾਰਟੀ ਨੇ ਜੈ ਪ੍ਰਕਾਸ਼ ਅਗਰਵਾਲ ਨੂੰ ਚਾਂਦਨੀ ਚੌਕ ਤੋਂ ਟਿਕਟ ਦਿੱਤਾ ਹੈ। ਦੱਖਣੀ ਦਿੱਲੀ ਤੋਂ ਕਾਂਗਰਸ ਨੇ ਓਲੰਪਿਕ ਤਮਗਾ ਜੇਤੂ ਮਸ਼ਹੂਰ ਬਾਕਸਰ ਵਿਜੇਂਦਰ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ। ਹਰਿਆਣਾ ਪੁਲਸ 'ਚ ਪੁਲਸ ਡਿਪਟੀ ਕਮਿਸ਼ਨਰ ਸ਼੍ਰੀ ਸਿੰਘ ਨੇ ਅਸਤੀਫਾ ਦੇ ਕੇ ਰਾਜਨੀਤੀ 'ਚ ਕਦਮ ਰੱਖਿਆ ਹੈ।

DIsha

This news is Content Editor DIsha