ਸ਼ੇਖ ਹਸੀਨਾ ਨੇ ਸੋਨੀਆ ਤੇ ਮਨਮੋਹਨ ਨਾਲ ਕੀਤੀ ਮੁਲਾਕਾਤ, ਪ੍ਰਿਯੰਕਾ ਨੂੰ ਲਗਾਇਆ ਗਲੇ

10/06/2019 3:35:58 PM

ਨਵੀਂ ਦਿੱਲੀ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਯਾਨੀ ਐਤਵਾਰ ਨੂੰ ਕਾਂਗਰਸ ਨੇਤਾਵਾਂ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ਼ੇਖ ਹਸੀਨਾ ਨੇ ਪ੍ਰਿਯੰਕਾ ਗਾਂਧੀ ਨਾਲ ਗਲੇ ਮਿਲ ਕੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕਾਂਗਰਸ ਨੇਤਾ ਆਨੰਦ ਸ਼ਰਮਾ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ।

ਨਰਿੰਦਰ ਮੋਦੀ ਅਤੇ ਸ਼ੇਖ ਹਸੀਨਾ ਦੀ ਮੁਲਾਕਾਤ 'ਤੇ ਵਿਸ਼ੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਸੀ,''ਪੀ.ਐੱਮ. ਮੋਦੀ ਨੇ ਭਾਰਤ ਦੌਰੇ 'ਤੇ ਆਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਦੋਹਾਂ ਨੇਤਾਵਾਂ ਨੇ ਭਾਰਤ-ਬੰਗਲਾਦੇਸ਼ ਸੰਬੰਧਾਂ ਦੀ ਮਜ਼ਬੂਤੀ ਦੱਸਦੇ ਹੋਏ 10 ਦਿਨਾਂ 'ਤ ਦੂਜੀ ਵਾਰ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਸਵੇਰ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ 'ਤੇ ਰਵੀਸ਼ ਕੁਮਾਰ ਨੇ ਕਿਹਾ ਕਿ ਆਪਸੀ ਸੰਬੰਧਾਂ ਨੂੰ ਅਗਲੇ ਪੱਧਰ 'ਤੇ ਲਿਜਾ ਰਹੇ ਹਾਂ। ਭਾਰਤ ਨੇ ਬੰਗਲਾਦੇਸ਼ ਨਾਲ ਸੰਬੰਧਾਂ ਨੂੰ ਸਰਵਉੱਚ ਪਹਿਲ ਦੇਣ 'ਤੇ ਫਿਰ ਜ਼ੋਰ ਦਿੱਤਾ।

ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਵਪਾਰ ਅਤੇ ਸੰਪਰਕ, ਵਿਕਾਸ ਸਹਿਯੋਗ ਅਤੇ ਦੋਹਾਂ ਦੇਸ਼ਾਂ ਦੀ ਜਨਤਾ ਨੂੰ ਜੋੜਨ, ਸੰਸਕ੍ਰਿਤੀ ਅਤੇ ਆਪਸੀ ਹਿੱਤ ਦੇ ਹੋਰ ਮੁੱਦਿਆਂ 'ਤੇ ਚਰਚਾ ਹੋਈ। ਬੰਗਲਾਦੇਸ਼ ਨਾਲ ਭਾਰਤ ਦੇ ਪੂਰਬ-ਉੱਤਰ 'ਚ ਐੱਲ.ਪੀ.ਜੀ. ਦੀ ਸਪਲਾਈ ਲਈ ਇਕ ਹੋਰ ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ। ਤ੍ਰਿਪੁਰਾ 'ਚ ਗੋਮਤੀ ਨਦੀ ਨਾਲ ਬੰਗਲਾਦੇਸ਼ ਦੀ ਮੇਘਨਾ ਨਦੀ ਨੂੰ ਜੋੜਨ ਲਈ ਇਕ ਨਵੇਂ ਜਲ ਮਾਰਗ ਲਈ ਇਕ ਹੋਰ ਸਮਝੌਤਾ ਮੰਗ ਪੱਤਰ 'ਤੇ ਦਸਤਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ। ਦੋ-ਪੱਖੀ ਬੈਠਕ ਦੌਰਾਨ ਸਾਂਝੀਆਂ ਨਦੀਆਂ ਦੇ ਜਲ ਵੰਡ, ਰੋਹਿੰਗੀਆ ਨੂੰ ਸਵਦੇਸ਼ ਭੇਜਣ ਅਤੇ ਨਿਵੇਸ਼ ਦੇ ਮੁੱਦਿਆਂ 'ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।

DIsha

This news is Content Editor DIsha